• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਵਿਦੇਸ਼ਾਂ 'ਚ ਵੀ ਨਹੀਂ ਸੁਧਰਦੇ ਪਾਕਿਸਤਾਨੀ, 5 ਲੱਖ ਤੋਂ ਵੱਧ ਲੋਕ ਹੋ ਚੁਕੇ ਨੇ 'ਡਿਪੋਰਟ'

  

Share
  ਇਸਲਾਮਾਬਾਦ— ਇਕ ਮੀਡੀਆ ਰਿਪੋਰਟ ਮੁਤਾਬਕ ਪਿਛਲੇ 5 ਸਾਲਾਂ ਦੌਰਾਨ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਭਾਰਤ ਅਤੇ ਚੀਨ ਸਮੇਤ ਦੁਨੀਆ ਦੇ 134 ਦੇਸ਼ਾਂ ਤੋਂ 5 ਲੱਖ ਤੋਂ ਵਧ ਪਾਕਿਸਤਾਨੀਆਂ ਨੂੰ ਵੱਖ-ਵੱਖ ਕਾਰਨਾਂ ਤੋਂ ਉਨ੍ਹਾਂ ਦੇ ਦੇਸ਼ ਵਾਪਸ ਭੇਜਿਆ ਗਿਆ। ਰਿਪੋਰਟ ਮੁਤਾਬਕ ਜਿੱਥੇ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਯੂਰਪੀ ਸੰਘ ਦੇ ਕਈ ਦੇਸ਼ਾਂ ਤੋਂ ਪਾਕਿਸਤਾਨੀਆਂ ਨੂੰ ਵਾਪਸ ਭੇਜਣ ਦੇ ਮਾਮਲੇ ਆਮ ਹਨ, ਉੱਥੇ ਹੀ ਕਈ ਛੋਟੇ-ਮੋਟੇ ਦੇਸ਼ਾਂ ਨੇ ਵੀ ਵੱਖ-ਵੱਖ ਕਾਰਨਾਂ ਦੇ ਚੱਲਦੇ ਪਾਕਿਸਤਾਨੀਆਂ ਨੂੰ ਆਪਣੇ ਦੇਸ਼ ਵਾਪਸ ਭੇਜਿਆ ਹੈ। ਜਿਨ੍ਹਾਂ ਦੇਸ਼ਾਂ ਤੋਂ ਪਾਕਿਸਤਾਨੀਆਂ ਨੂੰ ਦੌੜਾਇਆ ਗਿਆ, ਉਨ੍ਹਾਂ 'ਚ ਲਾਓਸ, ਟੋਗੋ, ਪੋਰਟ ਲੁਈਸ, ਗਿਨੀ, ਬੁਰਕਿਨਾ ਫਾਸੋ, ਬੋਟਸਵਾਨਾ, ਮਲਾਵੀ, ਡੋਮੀਨਿਕਨ ਗਣਰਾਜ, ਮੋਜਾਂਬਿਕ, ਅੰਗੋਲਾ ਅਤੇ ਇੰਥੋਪੀਆ ਸ਼ਾਮਲ ਹਨ। ਸੈਨੇਟਰ ਜਹਾਂਜੇਬ ਜਮਾਲਦਿਨੀ ਵਲੋਂ ਕੀਤੇ ਗਏ ਇਕ ਸਵਾਲ ਦੇ ਜਵਾਬ ਵਿਚ ਗ੍ਰਹਿ ਮੰਤਰਾਲੇ ਨੇ ਸੈਨੇਟ 'ਚ ਉਨ੍ਹਾਂ ਦੇਸ਼ਾਂ ਦੇ ਨਾਂਵਾਂ ਦੀ ਸੂਚੀ ਪੇਸ਼ ਕੀਤੀ ਹੈ, ਜਿੱਥੋਂ ਪਾਕਿਸਤਾਨੀਆਂ ਨੂੰ ਵਾਪਸ ਭੇਜਿਆ ਗਿਆ ਹੈ।
ਗ੍ਰਹਿ ਮੰਤਰਾਲੇ ਨੇ ਜਨਵਰੀ 2012 ਤੋਂ ਜੂਨ 2017 ਤੱਕ ਉਨ੍ਹਾਂ ਦਾ ਸਾਲ ਦੇ ਹਿਸਾਬ ਨਾਲ ਅੰਕੜਾ ਵੀ ਪੇਸ਼ ਕੀਤਾ। ਗ੍ਰਹਿ ਮੰਤਰਾਲੇ ਦੇ ਅੰਕੜਿਆਂ ਮੁਤਾਬਕ 2012 ਵਿਚ 71,723 ਪਾਕਿਸਤਾਨੀਆਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜਿਆ ਗਿਆ। ਇਸ ਤਰ੍ਹਾਂ ਹੀ 2013 ਵਿਚ 79,539, 2014 'ਚ 78,409, 2015 'ਚ 1,16,185, 2016 'ਚ 1,11,084 ਅਤੇ 2017 ਦੇ ਪਹਿਲੇ 6 ਮਹੀਨਿਆਂ ਵਿਚ 87,165 ਪਾਕਿਸਤਾਨੀਆਂ ਨੂੰ ਦੇਸ਼ ਵਾਪਸ ਭੇਜਿਆ ਗਿਆ ਹੈ। ਪਾਕਿਸਤਾਨੀਆਂ ਨੂੰ ਦੌੜਾਉਣ ਵਾਲਿਆਂ 'ਚ ਸਾਊਦੀ ਅਰਬ ਦਾ ਨਾਂ ਸਭ ਤੋਂ ਉੱਪਰ ਹੈ। ਉਸ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ, ਓਮਾਨ, ਮਲੇਸ਼ੀਆ, ਬ੍ਰਿਟੇਨ, ਤੁਰਕੀ ਅਤੇ ਯੂਨਾਨ ਹੈ। ਭਾਰਤ ਨੇ 2012 ਤੋਂ ਲੈ ਕੇ 2016 ਤੱਕ 59 ਅਤੇ ਇਸ ਸਾਲ ਦੇ ਜੂਨ ਮਹੀਨੇ ਤੱਕ 3 ਪਾਕਿਸਤਾਨੀਆਂ ਨੂੰ ਦੇਸ਼ ਵਾਪਸ ਭੇਜਿਆ। ਚੀਨ ਨੇ 2012 ਤੋਂ ਲੈ ਕੇ ਹੁਣ ਤੱਕ ਕੁੱਲ 240 ਪਾਕਿਸਤਾਨੀਆਂ ਨੂੰ ਦੇਸ਼ ਵਾਪਸ ਭੇਜਿਆ ਹੈ।