• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਪਹਿਲੀ ਦੋ ਪੱਖੀ ਮਿਆਮਾਂ ਯਾਤਰਾ ਤਹਿਤ ਨੇ ਪਯੀ ਤਾ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ

  

Share
  ਸ਼ਿਆਮਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਪਹਿਲੀ ਦੋ ਪੱਖੀ ਮਿਆਮਾ ਯਾਤਰਾ ਤਹਿਤ ਅੱਜ ਪਯੀ ਤਾ ਰਵਾਨਾ ਹੋਏ ਤਾਂ ਜੋ ਅੱਤਵਾਦ ਖਿਲਾਫ ਮੁਕਾਬਲਾ ਅਤੇ ਸੁਰੱਖਿਆ ਵਰਗੇ ਖੇਤਰਾਂ 'ਚ ਦੋਹਾਂ ਦੇਸ਼ਾਂ ਵਿਚਾਲੇ ਹੋਰ ਨੇੜਤੇ ਸਥਾਪਿਤ ਕਰਨ ਦਾ ਰੋਡਮੈਪ ਤਿਆਰ ਕੀਤਾ ਜਾ ਸਕੇ। ਮੋਦੀ ਨੇ ਇਕ ਟਵੀਟ 'ਚ ਕਿਹਾ ਕਿ ਬ੍ਰਿਕਸ ਸ਼ਿਖਰ ਸੰਮੇਲਨ 'ਚ ਮੇਰਾ ਗਰਮਜੋਸ਼ੀ ਨਾਲ ਸਵਾਗਤ ਕਰਨ ਲਈ ਮੈਂ ਚੀਨ ਸਰਕਾਰ ਅਤੇ ਚੀਨੀ ਲੋਕਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਦੋ ਪੱਖੀ ਯਾਤਰਾ ਲਈ ਹੁਣ ਮੈਂ ਮਿਆਮਾਂ ਜਾ ਰਿਹਾ ਹਾਂ। ਪ੍ਰਧਾਨ ਮੰਤਰੀ ਸਾਲਾਨਾ ਬ੍ਰਿਕਸ ਸ਼ਿਖਰ ਸੰਮੇਲਨ 'ਚ ਹਿੱਸਾ ਲੈਣ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਅਤੇ ਵਿਸ਼ਵ ਦੇ ਹੋਰ ਨੇਤਾਵਾਂ ਨਾਲ ਵਾਰਤਾ ਕਰਨ ਤੋਂ ਬਾਅਦ ਇਸ ਦੱਖਣੀ ਪੂਰਬੀ ਸ਼ਹਿਰ ਤੋਂ ਮਿਆਂਮਾਰ ਦੀ ਰਾਜਧਾਨੀ ਪਯੀ ਤਾ ਰਵਾਨਾ ਹੋਏ।
ਮੋਦੀ ਉਥੇ ਮਿਆਂਮਾਰ ਦੇ ਰਾਸ਼ਟਰਪਤੀ ਚਿਨ ਕਵਾ ਨਾਲ ਮੁਲਾਕਾਤ ਕਰਨਗੇ ਜੋ ਅੱਜ ਬਾਅਦ 'ਚ ਉਨ੍ਹਾਂ ਲਈ ਭੋਜਨ ਆਯੋਜਿਤ ਕਰਨਗੇ। ਮੋਦੀ ਇਸ ਦੌਰਾਨ ਮਿਆਂਮਾਰ ਦੀ ਸਟੇਟ ਕੌਂਸਲਰ ਆਂਗ ਸਾਨ ਸੂ ਕੀ ਨਾਲ ਵੀ ਹੋਰ ਮੁੱਦਿਆਂ 'ਤੇ ਗੱਲਬਾਤ ਕਰਨਗੇ। ਮੋਦੀ ਨੇ ਕਿਹਾ ਕਿ ਭਾਰਤ ਅਤੇ ਮਿਆਮਾਂ ਸੁਰੱਖਿਆ ਤੇ ਅੱਤਵਾਦ ਰੋਕੂ, ਵਪਾਰ ਅਤੇ ਨਿਵੇਸ਼, ਢਾਂਚਾਗਤ ਵਿਕਾਸ ਅਤੇ ਊਰਜਾ ਤੇ ਸੰਸਕ੍ਰਿਤੀ ਦੇ ਖੇਤਰਾਂ 'ਚ ਮੌਜੂਦਾ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਚਰਚਾ ਕਰਨਗੇ।