• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

2 ਸਾਲ ਪਹਿਲਾਂ ਅੱਜ ਦੇ ਹੀ ਦਿਨ ਐਲਨ ਦੀ ਇਸ ਤਸਵੀਰ ਨੇ ਪੂਰੀ ਦੁਨੀਆ ਨੂੰ ਦਿੱਤਾ ਸੀ ਹਿਲਾ

  

Share
  ਤੁਰਕੀ — 2 ਸਾਲ ਪਹਿਲਾਂ ਇਸੇ ਦਿਨ ਤੁਰਕੀ ਦੇ ਸਮੁੰਦਰੀ ਤਟ ਤੋਂ ਅਜਿਹੀ ਤਸਵੀਰ ਸਾਹਮਣੇ ਆਈ ਸੀ, ਜਿਸ ਨੇ ਪੂਰੀ ਦੁਨੀਆ ਦੀਆਂ ਅੱਖਾਂ ਨਮ ਕਰ ਦਿੱਤੀਆਂ ਸਨ। ਇਹ ਤਸਵੀਰ ਸੀ 3 ਸਾਲ ਦੇ ਐਲਨ ਕੁਰਦੀ ਦੀ। ਐਲਨ ਦਾ ਜਨਮ ਸੀਰੀਆ ਵਿਚ ਹੋਇਆ ਸੀ, ਜਿੱਥੇ ਦੁਨੀਆ ਦੇ ਸਭ ਤੋਂ ਖਤਰਨਾਕ ਅੱਤਵਾਦੀ ਸੰਗਠਨ ਇਸਲਾਮੀਕ ਸਟੇਟ (ਆਈ. ਐਸ.) ਦਾ ਸਭ ਤੋਂ ਜ਼ਿਆਦਾ ਖੌਫ ਸੀ । ਹੁਣ ਇਹ ਅੱਤਵਾਦੀ ਸੰਗਠਨ ਕੁਝ ਕਮਜ਼ੋਰ ਹੋਇਆ ਹੈ ਪਰ ਉਦੋਂ ਇਸ ਦੀ ਹੈਵਾਨੀਅਤ ਸ਼ਿਖਰਾਂ ਉੱਤੇ ਸੀ ।
ਇਸ ਨਰਕ ਤੋਂ ਬਚਣ ਲਈ ਐਲਨ ਦਾ ਪਰਿਵਾਰ ਸਮੁੰਦਰ ਰਸਤੇ ਤੁਰਕੀ ਹੁੰਦੇ ਹੋਏ ਕੈਨੇਡਾ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਕਿਸ਼ਤੀ ਪਲਟਣ ਨਾਲ ਸਾਰੇ ਪਰਿਵਾਰ ਦੇ ਮੈਂਬਰ ਪਾਣੀ ਵਿਚ ਡੁੱਬ ਗਏ । ਜਿਸ ਤੋਂ ਬਾਅਦ ਐਲਨ ਦੀ ਲਾਸ਼ ਪਾਣੀ ਵਿਚ ਰੁੜਦੇ ਹੋਏ ਸਮੁੰਦਰ ਕੰਡੇ ਪਹੁੰਚ ਗਈ । ਹਾਦਸੇ ਵਿਚ ਮਾਂ ਰੇਹਾਨਾ ਅਤੇ 5 ਸਾਲ ਦੇ ਭਰਾ ਗਾਲੇਬ ਦੀ ਵੀ ਮੌਤ ਹੋ ਗਈ ਸੀ । ਬਾਅਦ ਵਿਚ ਤਿੰਨਾਂ ਨੂੰ ਸੀਰੀਆ ਦੇ ਕੋਬਾਨੀ ਵਿਚ ਦਫਨਾ ਦਿੱਤਾ ਗਿਆ । ਪੂਰਾ ਪਰਿਵਾਰ ਇੱਥੇ ਹੀ ਰਹਿੰਦਾ ਸੀ । ਸਮੁੰਦਰ ਤਟ ਉੱਤੇ ਮੂੰਹ ਦੇ ਬੱਲ ਲਾਲ ਰੰਗ ਦੀ ਟੀ-ਸ਼ਰਟ ਅਤੇ ਬਲੂ ਸ਼ਾਰਟ ਪਾਏ ਹੋਏ ਇਸ ਮਾਸੂਮ ਦੀ ਤਸਵੀਰ ਜਦੋਂ ਦੁਨੀਆ ਦੇ ਸਾਹਮਣੇ ਆਈ ਤਾਂ ਇਹ ਸ਼ਰਣਾਰਥੀਆਂ ਦੇ ਸੰਕਟ ਦਾ ਪ੍ਰਤੀਕ ਬਣ ਗਈ । ਐਲਨ ਦੀ ਮੌਤ ਦੀ ਪੂਰੀ ਦੁਨੀਆ ਵਿਚ ਨਿੰਦਾ ਹੋਈ ।