• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਕੈਰੀਬੀਅਨ ਟਾਪੂ 'ਕੇ ਆ ਸਕਦਾ ਹੈ ਸ਼੍ਰੇਣੀ 4 ਦੀ ਤੀਬਰਤਾ ਵਾਲਾ ਤੂਫ਼ਾਨ

  

Share
  ਸੇਨ ਜੁਆਨ— ਅਮਰੀਕਾ ਦੇ ਟੇਕਸਾਸ ਵਿਚ ਆਏ ਹਾਰਵੇ ਚੱਕਰਵਾਤ ਮਗਰੋਂ ਹੁਣ ਉੱਤਰੀ-ਪੂਰਬੀ ਕੈਰੀਬੀਅਨ ਨੇੜੇ ਮੌਜੂਦ ਅਧਿਕਾਰੀਆਂ ਨੇ ਚੱਕਰਵਾਤ ਇਰਮਾ ਦੇ ਮੰਗਲਵਾਰ ਨੂੰ ਇੱਥੇ ਪਹੁੰਚਣ ਦੀ ਸੰਭਾਵਨਾ ਦੇ ਮੱਦੇਨਜ਼ਰ ਹਵਾਈ ਉਡਾਣਾਂ ਨੂੰ ਰੱਦ ਕਰਨ, ਸਕੂਲਾਂ ਨੂੰ ਬੰਦ ਕਰਨ ਅਤੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਇਰਮਾ ਚੱਕਰਵਾਤ ਸ਼੍ਰੇਣੀ ਚਾਰ ਦੇ ਤੇਜ਼ ਤੂਫ਼ਾਨ ਵਿਚ ਤਬਦੀਲ ਹੋ ਕੇ ਤੇਜ਼ ਗਤੀ ਨਾਲ ਇਸ ਖੇਤਰ ਵਿਚ ਪਹੁੰਚ ਰਿਹਾ ਹੈ। ਪਿਊਰਤੋ ਰਿਕੋ, ਯੂ. ਐੱਸ. ਵਰਜ਼ਿਨ ਆਈਲੈਂਡ ਅਤੇ ਪੂਰੇ ਫਲੋਰਿਡਾ ਵਿਚ ਆਪਾਤਕਾਲੀਨ ਸਥਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵੱਖ-ਵੱਖ ਕੈਰੀਬੀਅਨ ਟਾਪੂਆਂ 'ਤੇ ਮੌਜੂਦ ਲੋਕਾਂ ਲਈ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ।
ਅਮਰੀਕਾ ਦੇ ਨੈਸ਼ਨਲ ਹਰੀਕੇਨ ਸੈਂਟਰ ਨੇ ਦੱਸਿਆ ਕਿ ਕੱਲ੍ਹ ਰਾਤ ਤੋਂ ਇਰਮਾ ਦੀਆਂ ਲਗਾਤਾਰ ਚੱਲਣ ਵਾਲੀਆਂ ਹਵਾਵਾਂ 220 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਚੱਲ ਰਹੀਆਂ ਸਨ। ਲੀਵਾਰਡ ਟਾਪੂ ਤੋਂ 660 ਕਿਲੋਮੀਟਰ ਪੂਰਬ ਵਿਚ ਇਸ ਦਾ ਕੇਂਦਰ ਹੈ ਅਤੇ ਇਹ 20 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਪੱਛਮ ਵੱਲ ਵੱਧ ਰਿਹਾ ਹੈ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਤੂਫ਼ਾਨ ਕਾਰਨ 25 ਸੈਂਟੀਮੀਟਰ ਮੀਂਹ ਪੈ ਸਕਦਾ ਹੈ, ਜਿਸ ਨਾਲ ਜ਼ਮੀਨ ਖਿਸਕ ਸਕਦੀ ਹੈ ਅਤੇ ਖਤਰਨਾਕ ਹੜ੍ਹ ਆ ਸਕਦਾ ਹੈ। ਇਸ ਕਾਰਨ ਸਮੁੰਦਰ ਵਿਚ 7 ਮੀਟਰ ਉੱਚੀਆਂ ਲਹਿਰਾਂ ਪੈਦਾ ਹੋ ਸਕਦੀਆਂ ਹਨ।
ਅਮਰੀਕੀ ਵਰਜ਼ਿਨ ਟਾਪੂ ਸਮੂਹ ਦੇ ਗਵਰਨਰ ਕੇਨੇਥ ਮੈਪ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ,''ਇਹ ਸਮਾਂ ਘਰੋਂ ਬਾਹਰ ਨਿਕਲਣ ਅਤੇ ਚੱਕਰਵਾਤ ਦਾ ਮਜ਼ਾ ਲੈਣ ਦਾ ਨਹੀਂ ਹੈ। ਇਹ ਲਹਿਰਾਂ 'ਤੇ ਸਵਾਰੀ ਕਰਨ ਦਾ ਸਮਾਂ ਨਹੀਂ ਹੈ।''