• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਚਾਕਲੇਟ ਦੇ ਸ਼ੌਕੀਨ ਲੋਕਾਂ ਲਈ ਚੰਗੀ ਖ਼ਬਰ

  

Share
  ਚੰਡੀਗੜ੍ਹ : ਤਾਜ਼ਾ ਖੋਜ ‘ਚ ਪਾਇਆ ਗਿਆ ਹੈ ਕਿ ਸੁੱਕੇ ਫਲ, ਆਂਡੇ, ਦਹੀਂ ਅਤੇ ਪਨੀਰ ਵਰਗੇ ਪ੍ਰੋਟੀਨ ਯੁਕਤ ਖੁਰਾਕੀ ਪਦਾਰਥਾਂ ਦੇ ਨਾਲ-ਨਾਲ ਚਾਕਲੇਟ ਦੀ ਵਰਤੋਂ ਪੇਟ ਦਰਦ ਅਤੇ ਡਾਇਰੀਆ ਵਰਗੀਆਂ ਅੰਤੜੀਆਂ ਦੀਆਂ ਬਿਮਾਰੀਆਂ ਤੋਂ ਬਚਾਉਣ ‘ਚ ਕਾਰਗਰ ਹੋ ਸਕਦੀਆਂ ਹਨ।

ਵਿਗਿਆਨੀਆਂ ਨੇ ਕਿਹਾ ਕਿ ਇਨ੍ਹਾਂ ਖੁਰਾਕੀ ਪਦਾਰਥਾਂ ‘ਚ ਐਮੀਨੋ ਐਸਿਡ ਟਿ੫ਪਟੋਫੇਨ ਦੀ ਉਚਿਤ ਮਾਤਰਾ ਹੁੰਦੀ ਹੈ। ਚੂਹੇ ‘ਚ ਇਸਤੇਮਾਲ ਦੌਰਾਨ ਪਾਇਆ ਗਿਆ ਕਿ ਟਿ੫ਪਟੋਫੇਨ ਦੀ ਵਰਤੋਂ ਨਾਲ ਅਜਿਹੀਆਂ ਇਮਿਊਨ ਕੋਸ਼ਿਕਾਵਾਂ ਬਣਦੀਆਂ ਹਨ, ਜਿਨ੍ਹਾਂ ਨਾਲ ਪੇਟ ਦੀ ਰੱਖਿਆ ਸ਼ਕਤੀ ਵਧਦੀ ਹੈ।

ਅਮਰੀਕਾ ਦੇ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਦੇ ਪ੍ਰੋਫੈੈਸਰ ਮਾਰਕੋ ਕੋਲੋਨਾ ਨੇ ਕਿਹਾ ਕਿ ਚੂਹੇ ਦੇ ਖਾਣੇ ਵਿਚ ਟਿ੫ਪਟੋਫੇਨ ਦੀ ਜਿੰਨੀ ਜ਼ਿਆਦਾ ਮਾਤਰਾ ਹੁੰਦੀ ਹੈ, ਉਸ ਦੇ ਪੇਟ ‘ਚ ਇਹ ਰੱਖਿਆ ਕੋਸ਼ਿਕਾਵਾਂ ਉੱਨੀਆਂ ਜ਼ਿਆਦਾ ਹੁੰਦੀਆਂ ਹਨ। ਵਿਗਿਆਨੀਆਂ ਨੇ ਕਿਹਾ ਕਿ ਖਾਣੇ ਅਤੇ ਪੇਟ ਦੀ ਸਿਹਤ ਦਰਮਿਆਨ ਇਸ ਸਬੰਧ ਨੂੰ ਜਾਣਕਾਰ ਅੰਤੜੀ ਨਾਲ ਜੁੜੀਆਂ ਬਿਮਾਰੀਆਂ ਦੇ ਇਲਾਜ ਦਾ ਨਵਾਂ ਤਰੀਕਾ ਲੱਭਣਾ ਵੀ ਸੰਭਵ ਹੋਵੇਗਾ।