• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਹੁਣ ਚੁਟਕੀਆਂ ਵਿਚ ਠੀਕ ਹੋਣਗੇ ਪੈਰਾਂ ਦੇ ਛਾਲੇ, ਅਪਣਾਓ ਇਹ ਅਸਰਦਾਰ ਨੁਸਖੇ

  

Share
  ਨਵੀਂ ਦਿੱਲੀ— ਨਵੇਂ ਜੁੱਤਿਆਂ ਨੂੰ ਪਹਿਨਣ ਨਾਲ ਕਈ ਵਾਰ ਪੈਰਾਂ ਵਿਚ ਛਾਲਿਆਂ ਦੀ ਸਮੱਸਿਆ ਹੋ ਜਾਂਦੀ ਹੈ, ਜਿਸ ਦਾ ਦਰਦ ਕੁਝ ਲੋਕ ਲਈ ਸਹਿਣ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਛਾਲੇ ਅਕਸਰ ਉਦੋਂ ਹੁੰਦੇ ਹਨ ਜਦੋਂ ਚਮੜੀ ਰਗੜ, ਧੁੱਪ ਅਤੇ ਧੂੜ ਮਿੱਟੀ ਦਾ ਸਾਹਮਣਾ ਕਰਦੀ ਹੈ। ਜੇ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਅੱਜ ਅਸੀਂ ਤੁਹਾਨੂੰ ਕੁਝ ਟਿਪਸ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਛਾਲਿਆਂ ਦੀ ਸਮੱਸਿਆ ਨੂੰ ਮਿੰਟਾਂ ਵਿਚ ਦੂਰ ਕਰ ਦੇਣਗੇ।
ਇਹ ਹਨ ਉਹ ਫਾਇਦੇਮੰਦ ਟਿਪਸ
1. ਛਾਲਿਆਂ ਦੀ ਉਪਰੀ ਚਮੜੀ ਨੂੰ ਕੱਢੇ ਬਿਨਾਂ ਇਸ 'ਤੇ ਐਂਟੀਸੈਪਟਿਕ ਕ੍ਰੀਮ ਲਗਾਓ।
2. ਸੇਬ ਦਾ ਸਿਰਕਾ ਇਕ ਬਹੁਤ ਹੀ ਤਾਕਤ ਵਾਲੀ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਹੁੰਦਾ ਹੈ। ਇਸ ਲÎਈ ਸੇਬ ਨਾਲ ਬਣੇ ਸਿਰਕੇ ਨੂੰ ਸ਼ੁੱਧ ਅਰੰਡੀ ਦੇ ਤੇਲ ਵਿਚ ਚੰਗੀ ਤਰ੍ਹਾਂ ਨਾਲ ਮਿਲਾ ਕੇ ਪੈਰਾਂ 'ਤੇ ਲਗਾਓ। ਇਸ ਨਾਲ ਛਾਲਿਆਂ ਵਿਚ ਕਾਫੀ ਆਰਾਮ ਮਿਲਦਾ ਹੈ।
3. ਛਾਲੇ ਵਾਲੀ ਥਾਂ ਨੂੰ ਦਿਨ ਵਿਚ 1 ਵਾਰ 15 ਮਿੰਟ ਲਈ ਗਰਮ ਪਾਣੀ ਵਿਚ ਭਿਓਂ ਕੇ ਰੱਖੋ। ਅਜਿਹਾ ਕਰਨ 'ਤੇ ਛਾਲਿਆਂ ਨਾਲ ਹੋਲੀ-ਹੋਲੀ ਰੇਸ਼ਾ ਬਾਹਰ ਨਿਕਲੇਗਾ ਅਤੇ ਜਲਦੀ ਠੀਕ ਹੋ ਜਾਵੇਗਾ।
4. ਦਿਨ ਵਿਚ 2-3 ਵਾਰ ਛਾਲਿਆਂ 'ਤੇ ਐਲੋਵੇਰਾ ਦਾ ਗੂਦਾ ਲਗਾਓ ਇਸ ਨਾਲ ਛਾਲੇ ਵੀ ਠੀਕ ਹੋਣਗੇ ਅਤੇ ਚਮੜੀ 'ਤੇ ਕਿਸੇ ਵੀ ਤਰ੍ਹਾਂ ਦਾਗ ਨਹੀਂ ਰਹਿਣਗੇ।
5. ਥੋੜ੍ਹਾ ਜਿਹਾ ਦਲਿਆ ਲੈ ਕੇ ਉਸ ਦਾ ਚੂਰਾ ਬਣਾ ਲਓ ਅਤੇ ਇਕ ਕੱਪੜੇ ਵਿਚ ਬੰਨ ਲਓ ਫਿਰ ਇਸ ਨੂੰ ਛਾਲਿਆਂ 'ਤੇ ਕੁਝ ਦੇਰ ਲਈ ਲਗਾ ਕੇ ਛੱਡ ਦਿਓ ਅਤੇ ਬਾਅਦ ਵਿਚ ਕੋਸੇ ਪਾਣੀ ਨਾਲ ਧੋ ਲਓ।
6. ਛਾਲਿਆਂ ਵਿਚੋਂ ਖੂਨ ਨਿਕਲਣ 'ਤੇ ਬਰਫ ਦੀ ਵਰਤੋਂ ਕਰੋ। ਇਹ ਖੂਨ ਦੇ ਥੱਕਿਆਂ ਨੂੰ ਜਮਾਏਗਾ ਅਤੇ ਖੂਨ ਨੂੰ ਤੁਰੰਤ ਰੋਕਣ ਵਿਚ ਮਦਦ ਕਰੇਗਾ।