• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਬ੍ਰਿਕਸ ਨੇ ਉੱਤਰੀ ਕੋਰੀਆ ਦੇ ਪ੍ਰਮਾਣੂ ਪ੍ਰੀਖਣ ਦੀ ਕੀਤੀ ਨਿਖੇਧੀ, ਸਿਆਸੀ ਹੱਲ ਦੀ ਕੀਤੀ ਵਕਾਲਤ

  

Share
  ਸ਼ਿਆਮਨ— ਭਾਰਤ ਸਣੇ ਬ੍ਰਿਕਸ ਦੇਸ਼ਾਂ ਨੇ ਸੋਮਵਾਰ ਨੂੰ ਉੱਤਰੀ ਕੋਰੀਆ ਵਲੋਂ ਕੀਤੇ ਗਏ ਪ੍ਰਮਾਣੂ ਪ੍ਰੀਖਣਾਂ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕੋਰੀਆਈ ਟਾਪੂ 'ਚ ਲੰਬੇ ਸਮੇਂ ਤੋਂ ਚੱਲੇ ਆ ਰਹੇ ਪ੍ਰਮਾਣੂ ਮੁੱਦੇ ਦਾ ਸਿਰਫ ਸ਼ਾਂਤੀਪੂਰਨ ਤਰੀਕੇ ਨਾਲ ਹੱਲ ਹੋਣਾ ਚਾਹੀਦਾ ਹੈ। ਉੱਤਰੀ ਕੋਰੀਆ ਨੇ ਐਤਵਾਰ ਨੂੰ ਆਪਣਾ ਹੁਣ ਤੱਕ ਦਾ ਸਭ ਤੋਂ ਸ਼ਕਸ਼ੀਤਾਲੀ ਪ੍ਰਮਾਣੂ ਪ੍ਰੀਖਣ ਕੀਤਾ ਅਤੇ ਅਤਿਆਧੁਨਿਕ ਹਾਈਡ੍ਰੋਜਨ ਬੰਬ ਬਣਾਉਣ ਦਾ ਦਾਅਵਾ ਕੀਤਾ, ਜਿਸ ਨੂੰ ਇੰਟਰਪਲਾਨੇਰੀ ਬੈਲਿਸਟਿਕ ਮਿਜ਼ਾਈਲ 'ਤੇ ਲੋਡ ਕੀਤਾ ਜਾ ਸਕਦਾ ਹੈ। ਬ੍ਰਿਕਸ ਨੇ ਇਥੇ ਇਕੱਠੇ ਹੋਏ ਨੇਤਾਵਾਂ ਦੇ ਸ਼ਿਖਰ ਸੰਮੇਲਨ ਦੌਰਾਨ ਜਾਰੀ ਸ਼ਿਆਮਨ ਐਲਾਨ ਪੱਤਰ 'ਚ ਉੱਤਰੀ ਕੋਰੀਆ ਵਲੋਂ ਕੀਤੇ ਗਏ ਪ੍ਰਮਾਣੂ ਪ੍ਰੀਖਣ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ। ਇਸ 'ਚ ਇਕ ਬਿਆਨ 'ਚ ਆਖਿਆ ਗਿਆ ਹੈ ਕਿ ਅਸੀਂ ਕੋਰੀਆਈ ਟਾਪੂ 'ਚ ਲੰਬੇ ਸਮੇਂ ਤੋਂ ਚਲ ਰਹੇ ਪ੍ਰਮਾਣੂ ਮੁੱਦੇ ਅਤੇ ਜਾਰੀ ਤਣਾਅ ਨੂੰ ਲੈ ਕੇ ਡੂੰਘੀ ਚਿੰਤਾ ਜਤਾਉਂਦੇ ਹਾਂ ਅਤੇ ਇਸ ਸਬੰਧੀ ਸਾਰੀਆਂ ਧਿਰਾਂ ਵਿਚਾਲੇ ਸਿੱਧੀ ਗੱਲਬਾਤ ਰਾਹੀਂ ਹੀ ਸ਼ਾਂਤੀਪੂਰਨ ਤਰੀਕੇ ਨਾਲ ਹੱਲ ਕੱਢਣ ਦੇ ਹੱਕ 'ਚ ਹਾਂ। ਉੱਤਰ ਕੋਰੀਆ ਦੇ ਇਸ ਕਦਮ ਨੂੰ ਲੈ ਕੇ ਹੋ ਰਹੀ ਉਸ ਦੀ ਸੰਸਾਰਕ ਆਲੋਚਨਾ ਦਰਮਿਆਨ ਬ੍ਰਿਕਸ ਦੇਸ਼ਾਂ ਦਾ ਇਹ ਸਖ਼ਤ ਬਿਆਨ ਆਇਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਉਸ ਦਿਨ ਆਇਆ ਜਦੋਂ ਚੀਨ ਨੇ ਕਿਹਾ ਕਿ ਉਸ ਨੇ ਪਿਓਂਗਯਾਂਗ ਦੇ ਸਭ ਤੋਂ ਵੱਡੇ ਪ੍ਰਮਾਣੂ ਹਥਿਆਰ ਪ੍ਰੀਖਣ ਨੂੰ ਲੈ ਕੇ ਅਧਿਕਾਰਤ ਤੌਰ 'ਤੇ ਉੱਤਰੀ ਕੋਰੀਆ ਨੂੰ ਆਪਣਾ ਵਿਰੋਧ ਦਰਜ ਕਰਵਾਇਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਜੇਂਗ ਸ਼ੁਆਂਗ ਨੇ ਪ੍ਰੈੱਸ ਕਾਨਫਰੰਸ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਚੀਨ ਨੇ ਆਪਣੇ ਇਥੇ ਡੈਮੋਕ੍ਰੇਟਿਕ ਪੀਪਲਜ਼ ਰੀਪਬਲਿਕ ਆਫ ਕੋਰੀਆ ਦੇ ਇੰਚਾਰਜ ਨਾਲ ਇਸ ਸਬੰਧੀ ਸਖ਼ਤ ਪ੍ਰਤੀਕਿਰਿਆ ਜਤਾਈ ਹੈ।