• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਸੰਯੁਕਤ ਰਾਸ਼ਟਰ ਮੁਖੀ ਨੇ ਉੱਤਰੀ ਕੋਰੀਆ ਦੇ ਜ਼ਮੀਨੀ ਪ੍ਰਮਾਣੂ ਹਥਿਆਰ ਦੀ ਕੀਤੀ ਨਿਖੇਧੀ

  

Share
  ਸੰਯੁਕਤ ਰਾਸ਼ਟਰ— ਉੱਤਰ ਕੋਰੀਆ ਵਲੋਂ ਕੀਤੇ ਗਏ ਜ਼ਮੀਨੀ ਪ੍ਰਮਾਣੂ ਹਥਿਆਰ ਦੇ ਪ੍ਰੀਖਣ ਤੋਂ ਬਾਅਦ ਚਾਰੇ ਪਾਸੇ ਨਿਖੇਧੀ ਕੀਤੀ ਜਾ ਰਹੀ ਹੈ। ਸੰਯੁਕਤ ਰਾਸ਼ਟਰ ਮੁਖੀ ਐਂਤੋਨੀਓ ਗੁਟਾਰੇਸ ਨੇ ਉੱਤਰ ਕੋਰੀਆ ਦੇ ਜ਼ਮੀਨੀ ਪ੍ਰਮਾਣੂ ਪ੍ਰੀਖਣ ਦੀ ਨਿਖੇਧੀ ਕੀਤੀ ਹੈ ਅਤੇ ਇਸ ਕਾਰੇ ਨੂੰ ਖੇਤਰ ਦੀ ਸੁਰੱਖਿਆ ਲਈ ਗੰਭੀਰ ਸਮੱਸਿਆਵਾਂ ਪੈਦਾ ਕਰਨ ਵਾਲਾ ਦੱਸਿਆ ਹੈ। ਉੱਤਰੀ ਕੋਰੀਆ ਨੇ ਐਤਵਾਰ ਨੂੰ ਆਪਣਾ ਸਭ ਤੋਂ ਸ਼ਕਤੀਸ਼ਾਲੀ ਪ੍ਰਮਾਣੂ ਪ੍ਰੀਖਣ ਕੀਤਾ। ਉਸ ਦਾ ਦਾਅਵਾ ਹੈ ਕਿ ਉਸ ਨੇ ਆਧੁਨਿਕ ਹਾਈਡ੍ਰੋਜਨ ਬੰਬ ਵਿਕਸਿਤ ਕੀਤਾ ਹੈ, ਜਿਸ ਨੂੰ ਅੰਤਰਮਹਾਦੀਪ ਬੈਲਿਸਟਿਕ ਮਿਜ਼ਾਈਲਾਂ 'ਤੇ ਵੀ ਲਗਾਇਆ ਜਾ ਸਕਦਾ ਹੈ। ਸੰਯੁਕਤ ਰਾਸ਼ਟਰ ਦੇ ਬੁਲਾਰੇ ਵਲੋਂ ਜਾਰੀ ਬਿਆਨ ਮੁਤਾਬਕ ਜਨਰਲ ਸਕੱਤਰ ਨੇ ਕਿਹਾ ਕਿ ਉੱਤਰ ਕੋਰੀਆ ਦੀ ਕਾਰਵਾਈ ਇਕ ਵਾਰ ਫਿਰ ਇਸ ਦੇ ਕੌਮਾਂਤਰੀ ਫਰਜ਼ਾਂ ਦੀ ਉਲੰਘਣਾ ਅਤੇ ਕੌਮਾਂਤਰੀ ਪ੍ਰਮਾਣੂ ਅਤੇ ਹਥਿਆਰ ਦੀਆਂ ਕੋਸ਼ਿਸ਼ਾਂ ਨੂੰ ਨਜ਼ਰਅੰਦਾਜ਼ ਕਰਦੀ ਹੈ। ਇਹ ਕਾਰਾ ਖੇਤਰੀ ਸੁਰੱਖਿਆ ਲਈ ਗੰਭੀਰ ਸਮੱਸਿਆ ਪੈਦਾ ਕਰਨ ਵਾਲਾ ਹੈ। ਉੱਤਰ ਕੋਰੀਆ ਇਕੋ ਇਕ ਅਜਿਹਾ ਦੇਸ਼ ਹੈ ਜੋ ਪ੍ਰਮਾਣੂ ਪ੍ਰੀਖਣ ਧਮਾਕਿਆਂ ਖਿਲਾਫ ਨਿਯਮਾਂ ਨੂੰ ਲਗਾਤਾਰ ਛਿੱਕੇ ਟੰਗ ਰਿਹਾ ਹੈ। ਸੰਯੁਕਤ ਰਾਸ਼ਟਰ ਪ੍ਰਮਾਣੂ ਏਜੰਸ ਦੇ ਮੁਖੀ ਨੇ ਕਿਹਾ ਕਿ ਇਹ ਪ੍ਰਮਾਣੂ ਪ੍ਰੀਖਣ ਬਹੁਤ ਖਤਰਨਾਕ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਬੰਬ ਦੀ ਤਾਕਤ ਪਿਛਲੇ ਪ੍ਰੀਖਣ ਤੋਂ 9.8 ਗੁਣਾ ਜ਼ਿਆਦਾ ਹੈ। ਭੂਚਾਲ ਵਿਗਿਆਨੀਆਂ ਨੂੰ ਉਸ ਜਗ੍ਹਾ ਜ਼ਮੀਨ ਹਿਲਣ ਦਾ ਪਤਾ ਚਲਿਆ, ਜਿੱਥੇ ਨਾਰਥ ਕੋਰੀਆ ਨੇ ਪਿਛਲੇ ਪ੍ਰਮਾਣੂ ਪ੍ਰੀਖਣ ਕੀਤੇ ਸਨ। ਚੀਨ ਅਤੇ ਅਮਰੀਕਾ ਨੇ ਵੀ ਇਸਨੂੰ ਇੱਕ ਧਮਾਕਾ ਦੱਸਿਆ ਹੈ।ਨਾਰਥ ਕੋਰੀਆ ਦੇ ਸੁੰਗਜੀਬਾਇਗਾਮ ਖੇਤਰ ਤੋਂ 24 ਕਿਲੋਮੀਟਰ ਉੱਤਰ-ਪੂਰਬ ਵੱਲ 5.1 ਮੈਗਨਿਟਿਊਡ ਵਾਲੇ ਧਮਾਕੇ ਦੀ ਅਵਾਜ ਰਿਕਾਰਡ ਕੀਤੇ ਜਾਣ ਦੀ ਗੱਲ ਆਖੀ ਗਈ ਸੀ। ਕੋਰੀਆ ਮੀਟਰਲਾਜਿਕਲ ਐਡਿਮਿਨਿਸਟਰੇਸ਼ਨ ਨੇ ਦੱਸਿਆ ਕਿ ਜਵਾਬ ਹੇਮਗਿਏਓਂਗ ਸੂਬੇ 'ਚ ਦੁਪਹਿਰ 12.30 ਵਜੇ ਜ਼ਮੀਨ ਹਿਲਣ ਦਾ ਪਤਾ ਲੱਗਿਆ ਹੈ।