• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਚੱਕਰਵਾਤ ਹਾਰਵੇ ਨਾਲ ਪ੍ਰਭਾਵਿਤ ਲੋਕਾਂ ਦੇ ਬਚਾਅ ਅਤੇ ਰਾਹਤ ਮੁਹਿੰਮ ਵਿਚ ਮਦਦ ਕਰ ਰਹੇ ਹਨ ਭਾਰਤੀ

  

Share
  ਹਿਊਸਟਨ— ਭਾਰਤੀ ਅਮਰੀਕੀ ਭਾਈਚਾਰੇ ਚੱਕਰਵਾਤ ਹਾਰਵੇ ਨਾਲ ਪ੍ਰਭਾਵਿਤ ਅਣਗਿਣਤ ਲੋਕਾਂ ਵਿਚਕਾਰ ਤਾਜ਼ਾ ਖਾਦ ਪਦਾਰਥ, ਦਵਾਈ ਅਤੇ ਹੋਰ ਜ਼ਰੂਰੀ ਚੀਜ਼ਾਂ ਵੰਡ ਕੇ ਰਾਹਤ ਕੰਮ ਵਿਚ ਮਦਦ ਕਰ ਰਹੇ ਹਨ । ਟੈਕਸਾਸ ਵਿਚ ਵੱਡੇ ਪੈਮਾਨੇ ਉੱਤੇ ਹੜ੍ਹ ਵਿਚ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਣ ਲਈ ਬਚਾਅ ਮੁਹਿੰਮ ਚੱਲ ਰਹੀ ਹੈ । ਹਾਰਵੇ ਨਾਲ ਪੀੜਤ ਲੋਕਾਂ ਦੀ ਮਦਦ ਕਰਨ ਲਈ ਆਫਤ ਰਾਹਤ ਮੁਹਿੰਮ ਲਈ ਚੰਦਾ ਇਕੱਠਾ ਕਰਨ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ । ਜ਼ਿਕਰਯੋਗ ਹੈ ਕਿ ਅਮਰੀਕਾ ਦਾ ਚੌਥਾ ਵੱਡਾ ਸ਼ਹਿਰ ਅਤੇ ਟੈਕਸਾਸ ਦਾ ਸਭ ਤੋਂ ਜ਼ਿਆਦਾ ਸੰਘਣੀ ਆਬਾਦੀ ਵਾਲਾ ਸ਼ਹਿਰ ਹਿਊਸਟਨ ਹੜ੍ਹ ਦੇ ਪਾਣੀ ਨਾਲ ਘਿਰਿਆ ਹੋਇਆ ਹੈ। ਇਸ ਵਜ੍ਹਾ ਨਾਲ ਇੱਥੇ ਲੋਕ ਬੇਘਰ ਅਤੇ ਲਾਚਾਰ ਹੋ ਗਏ ਹਨ ।
ਸਰਕਾਰੀ ਏਜੰਸੀਆਂ ਰਾਹਤ ਕੰਮਾਂ ਵਿਚ ਲਗਾਤਾਰ ਲੱਗੀਆਂ ਹੋਈਆਂ ਹਨ। ਇਸ ਵਿਚ ਭਾਰਤੀ ਭਾਈਚਾਰੇ ਵੀ ਖਾਣ-ਪੀਣ, ਸਹਾਰਾ ਅਤੇ ਬਚਾਅ ਮੁਹਿੰਮ ਵਿਚ ਮਦਦ ਲਈ ਅੱਗੇ ਆਇਆ ਹੈ । ਸੇਵਾ ਇੰਟਰਨੈਸ਼ਨਲ ਦੇ ਹਿਊਸਟਨ ਚੈਪਟਰ ਦੇ ਪ੍ਰਧਾਨ ਗਿਤੇਸ਼ ਦੇਸਾਈ ਨੇ ਦੱਸਿਆ ਕਿ ਸੰਗਠਨ ਨੇ 100,000 ਅਮਰੀਕੀ ਡਾਲਰ ਜਮ੍ਹਾਂ ਕੀਤੇ ਹਨ ਪਰ ਉਨ੍ਹਾਂ ਦਾ ਟੀਚਾ ਹਿਊਸਟਨ ਵਿਚ 250,000 ਡਾਲਰ ਅਤੇ ਅਮਰੀਕਾ ਵਿਚ 10 ਲੱਖ ਅਮਰੀਕੀ ਡਾਲਰ ਜੁਟਾਉਣੇ ਹਨ । ਦੇਸਾਈ ਨੇ ਕਿਹਾ, ਆਉਣ ਵਾਲੇ ਹਫਤੇ ਵਿਚ ਇਸ ਰਾਹਤ ਮੁਹਿੰਮ ਨੂੰ ਸਮਰਥਨ ਦੇਣ ਲਈ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ । ਲੋਕਾਂ ਨੂੰ ਸਾਧਾਰਨ ਜੀਵਨ ਵਿਚ ਵਾਪਸ ਪਰਤਣ ਵਿਚ ਕਰੀਬ 6 ਮਹੀਨੇ ਲੱਗ ਜਾਣਗੇ । ਦੇਸਾਈ ਨੇ ਕਿਹਾ ਕਿ ਪੂਰੇ ਟੈਕਸਾਸ ਦੇ ਵਲੰਟੀਅਰ ਲੋਕਾਂ ਦੀ ਮਦਦ ਕਰ ਰਹੇ ਹਨ । ਹਿਊਸਟਨ ਵਿਚ ਭਾਰਤ ਦੇ ਵਣਜਦੂਤ ਅਨੁਪਮ ਨੀ ਨੇ ਕਿਹਾ, ਗਰੇਟਰ ਹਿਊਸਟਨ ਵਿਚ 150,000 ਭਾਰਤੀ-ਅਮਰੀਕੀ ਭਾਈਚਾਰੇ ਦੇ ਲੋਕ ਰਹਿੰਦੇ ਹਨ । ਕਰੀਬ 30,000 ਲੋਕਾਂ ਤੋਂ ਮਕਾਨ ਖਾਲ੍ਹੀ ਕਰਾਏ ਗਏ ਹਨ ਜਿਨ੍ਹਾਂ ਵਿਚੋਂ ਭਾਰਤੀਆਂ ਦੀ ਗਿਣਤੀ ਸੈਂਕੜਿਆਂ ਵਿਚ ਹੋਵੇਗੀ । ਨੀ ਨੇ ਕਿਹਾ ਕਿ ਉਨ੍ਹਾਂ ਨੂੰ ਹਿਊਸਟਨ ਦੇ ਭਾਰਤੀ ਭਾਈਚਾਰੇ ਉੱਤੇ ਮਾਨ ਹੈ।