• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਇਕ ਵਾਰ ਫਿਰ ਸ਼ਾਹੀ ਪਰਿਵਾਰ 'ਚ ਗੂੰਜਣਗੀਆਂ ਕਿਲਕਾਰੀਆਂ, ਪ੍ਰਿੰਸ ਵਿਲੀਅਮ ਬਣਨਗੇ ਪਿਤਾ

  

Share
  ਲੰਡਨ— ਬ੍ਰਿਟੇਨ ਵਿਚ ਸ਼ਾਹੀ ਪਰਿਵਾਰ 'ਚ ਇਕ ਵਾਰ ਫਿਰ ਤੋਂ ਕਿਲਕਾਰੀਆਂ ਗੂੰਜਣਗੀਆਂ। ਜੀ ਹਾਂ, ਪ੍ਰਿੰਸ ਵਿਲੀਅਮ ਇਕ ਵਾਰ ਫਿਰ ਤੋਂ ਪਿਤਾ ਬਣਨ ਵਾਲੇ ਹਨ। ਪ੍ਰਿੰਸ ਵਿਲੀਅਮ ਅਤੇ ਉਨ੍ਹਾਂ ਦੀ ਪਤਨੀ ਕੇਟ ਮਿਡਲਟਨ ਦੀ ਇਹ ਤੀਜੀ ਔਲਾਦ ਹੋਵੇਗੀ। ਕਿੰਗਸਟਨ ਪੈਲੇਸ ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਇਸ ਸ਼ਾਹੀ ਜੋੜੇ ਦੇ ਦੋ ਬੱਚੇ— ਪ੍ਰਿੰਸ ਜਾਰਜ (4) ਅਤੇ ਪ੍ਰਿੰਸੇਜ਼ ਸ਼ਾਰਲੈਟ (2) ਹਨ।
ਮਹਲ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਖਬਰ ਨਾਲ ਮਹਾਰਾਣੀ ਸਮੇਤ ਪੂਰਾ ਸ਼ਾਹੀ ਪਰਿਵਾਰ ਅਤੇ ਡਚੇਜ ਆਫ ਕੈਂਬ੍ਰਿਜ ਦਾ ਪਰਿਵਾਰ ਬਹੁਤ ਖੁਸ਼ ਹੈ। ਗਰਭਵਤੀ ਹੋਣ ਕਾਰਨ ਕੇਟ ਦੇ ਤੰਦਰੂਸਤ ਨਾ ਹੋਣ ਦੀਆਂ ਖਬਰਾਂ ਹਨ। ਇਸ ਕਾਰਨ ਉਨ੍ਹਾਂ ਦੇ ਪਹਿਲਾ ਤੋਂ ਤੈਅ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਉਹ ਮਹਲ 'ਚ ਹੀ ਸਿਹਤ ਲਾਭ ਲੈ ਰਹੀ ਹੈ। ਪ੍ਰਿੰਸ ਵਿਲੀਅਮ ਨੇ ਪਰਿਵਾਰ ਨੂੰ ਜ਼ਿਆਦਾ ਸਮਾਂ ਦੇਣ ਲਈ ਜੁਲਾਈ ਵਿਚ ਏਅਰ ਐਂਬੂਲੈਂਸ ਦੇ ਪਾਇਲਟ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ। ਹੁਣ ਉਹ ਆਪਣੇ ਪਰਿਵਾਰ ਨਾਲ ਜ਼ਿਆਦਾ ਸਮਾਂ ਬਤੀਤ ਕਰ ਰਹੇ ਹਨ।