• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਕ੍ਰਿਕਟਰ ਹਰਭਜਨ ਸਿੰਘ ਨੇ ਪੋਸਟ ਕੀਤਾ ਅਜਿਹਾ ਵੀਡੀਓ, ਦੇਖ ਹੰਝੂ ਨਹੀਂ ਰੋਕ ਸਕੋਗੇ ਤੁਸੀਂ..

  

Share
  ਨਵੀਂ ਦਿੱਲੀ— ਭਾਰਤੀ ਟੀਮ ਦੇ ਦੂਜੇ ਕ੍ਰਿਕਟਰਾਂ ਦੀ ਤਰ੍ਹਾਂ ਆਫ ਸਪਿਨਰ ਹਰਭਜਨ ਸਿੰਘ ਸੋਸ਼ਲ ਮੀਡੀਆ ਉੱਤੇ ਬਹੁਤ ਸਰਗਰਮ ਹਨ। ਹਰਭਜਨ ਨੇ ਸ਼ਨੀਵਾਰ ਨੂੰ ਸੋਸ਼ਲ ਸਾਈਟ ਟਵਿੱਟਰ ਉੱਤੇ ਇਕ ਭਾਵਨਾਵਾਂ ਨਾਲ ਭਰਿਆ ਵੀਡੀਓ ਪੋਸ‍ਟ ਕੀਤਾ ਹੈ। ਇਹ ਵੀਡੀਓ ਸਹੀ ਵਿਚ ਭਾਵੁਕ ਕਰਨ ਵਾਲਾ ਹੈ। ਵੀਡੀਓ ਵਿਚ ਦੋ ਭਰਾਵਾਂ ਵਿਚਾਲੇ ਆਪਸੀ ਸੰਬੰਧ ਦੇਖਣ ਦੇ ਬਾਅਦ ਅੱਖਾਂ ਭਰ ਆਉਂਦੀਆਂ ਹਨ। ਵੀਡੀਓ ਵਿਚ ਜੋ ਵੱਡਾ ਭਰਾ (ਇਹ ਵੱਡਾ ਭਰਾ ਵੀ ਬੱ‍ਚਾ ਹੀ ਹੈ) ਦੀਆਂ ਦੋਨੋਂ ਬਾਹਾਂ ਨਹੀਂ ਹਨ। ਇਸ ਵਿਚ ਨਵਜਾਤ ਬੱਚਾ ਰੋਂਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਉਸਦੀ ਚੁੰਘਣੀ ਉਸ ਤੋਂ ਕੁਝ ਦੂਰੀ ਉੱਤੇ ਹੈ। ਵੱਡੇ ਭਰਾ ਨੂੰ ਆਪਣੇ ਛੋਟੇ ਭਰਾ ਦਾ ਇਹ ਰੋਣਾ ਵੇਖਿਆ ਨਹੀਂ ਜਾਂਦਾ। ਦੋਨੋਂ ਹੱਥ ਨਾ ਹੋਣ ਦੇ ਬਾਵਜੂਦ ਉਹ ਥੋੜ੍ਹਾ ਜਿਹਾ ਖਿਸਕਦੇ ਹੋਏ ਚੁੰਘਣੀ ਨੂੰ ਆਪਣੇ ਮੂੰਹ ਰਾਹੀ ਚੁੱਕ ਕੇ ਸਾਵਧਾਨੀ ਨਾਲ ਆਪਣੇ ਛੋਟੇ ਭਰੇ ਦੇ ਮੂੰਹ ਵਿਚ ਪਾ ਦਿੰਦਾ ਹੈ। ਮੂੰਹ ਵਿਚ ਚੁੰਘਣੀ ਆਉਂਦੇ ਹੀ ਛੋਟੇ ਬੱਚੇ ਦਾ ਰੋਣਾ ਰੁਕ ਜਾਂਦਾ ਹੈ ਅਤੇ ਉਹ ਰੋਣਾ ਛੱਡ ਕੇ ਚੁੰਘਣੀ ਵਿਚ ਵਿਅਸਥ ਹੋ ਜਾਂਦਾ ਹੈ।
ਭੱਜੀ ਦੀ ਇਹ ਪੋਸ‍ਟ ਜਲ‍ਦ ਹੀ ਵਾਇਰਲ ਹੋ ਗਿਆ ਅਤੇ ਵੇਖਦੇ ਹੀ ਵੇਖਦੇ 5009 ਤੋਂ ਜਿਆਦਾ ਲੋਕ ਇਸਨੂੰ ਲਾਈਕ ਕਰ ਚੁੱਕੇ ਸਨ। 1200 ਤੋਂ ਜਿਆਦਾ ਲੋਕਾਂ ਨੇ ਇਸ ਨੂੰ ਰੀ-ਟਵੀਟ ਕੀਤਾ ਸੀ। ਹਰਭਜਨ ਨੇ ਆਪਣੇ ਵੀਡੀਓ ਦੇ ਨਾਲ ਕੈਪ‍ਸ਼ਨ ਦਿੱਤਾ, "ਅੱਖਾਂ ਵਿਚ ਹੰਝੂ ਆ ਗਏ। ਭਾਵਨਾਵਾਂ ਨੂੰ ਬਿਆਨ ਕਰਨ ਲਈ ਮੇਰੇ ਕੋਲ ਸ਼ਬ‍ਦ ਨਹੀਂ ਹਨ। ਇਸ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। # love # care # blessthem।"