• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਫੈਸ਼ਨੇਬਲ ਦਿੱਸਣ ਦੇ ਚੱਕਰ ਵਿਚ ਔਰਤ ਦਾ ਹੋਇਆ ਬੁਰਾ ਹਾਲ, ਹੁਣ ਲੋਕਾਂ ਨੂੰ ਕਰ ਰਹੀ ਜਾਗਰੂਕ

  

Share
  ਨਿਊਯਾਰਕ— ਕਈ ਵਾਰੀ ਔਰਤਾਂ ਫੈਸ਼ਨੇਬਲ ਦਿੱਸਣ ਦੇ ਚੱਕਰ ਵਿਚ ਮੁਸੀਬਤ ਵਿਚ ਪੈ ਜਾਂਦੀਆਂ ਹਨ। ਅਜਿਹਾ ਹੀ ਕੁਝ ਯੂ. ਕੇ. ਦੇ ਵਾਂਡਾਸਰ ਵਿਚ ਰਹਿਣ ਵਾਲੀ ਪੇਰਿਸ ਮਨ ਨਾਲ ਹੋਇਆ। ਉਸ ਨੇ ਆਪਣੇ ਕੰਨ ਦੇ ਉੱਪਰੀ ਹਿੱਸੇ ਵਿਚ ਪਾਇਰਸਿੰਗ ਕਰਵਾਇਆ ਪਰ ਇਹ ਉਸ ਲਈ ਬੁਰੇ ਸੁਪਨੇ ਵਿਚ ਬਦਲ ਗਿਆ। ਉਸ ਦੇ ਕੰਨਾਂ ਵਿਚ ਇਨਫੈਕਸ਼ਨ ਹੋ ਗਈ, ਜਿਸ ਕਾਰਨ ਉਸ ਦੇ ਕੰਨਾਂ ਨੂੰ ਬਹੁਤ ਮੁਸ਼ਕਲ ਨਾਲ ਬਚਾਇਆ ਜਾ ਸਕਿਆ।
ਖੂਬਸੂਰਤੀ ਮਿਲਣ ਦੀ ਜਗ੍ਹਾ ਪਈ ਮੁਸੀਬਤ ਵਿਚ
21 ਸਾਲਾ ਪੇਰਿਸ ਉਂਝ ਤਾਂ ਸਿਡਨੀ ਦੀ ਰਹਿਣ ਵਾਲੀ ਹੈ ਪਰ ਫਿਲਹਾਲ ਉਹ ਯੂ. ਕੇ. ਵਿਚ ਰਹਿ ਰਹੀ ਹੈ। ਉਸ ਨੇ ਬੀਤੇ ਮਹੀਨੇ ਇਕ ਮਹੀਨੇ ਇਕ ਲਾਈਸੈਂਸ ਦੁਕਾਨ ਤੋਂ ਕੰਨ ਛਿਦਵਾਏ ਸਨ ਪਰ ਇਸ ਕਾਰਨ ਉਸ ਨੂੰ ਗੰਭੀਰ ਇਨਫੈਕਸ਼ਨ ਹੋ ਗਈ। ਇਸ ਇਨਫੈਕਸ਼ਨ ਨੂੰ ਮੈਡੀਕਲ ਟਰਮ ਵਿਚPerichondritisਵੀ ਕਿਹਾ ਜਾਂਦਾ ਹੈ। ਉਸ ਦੇ ਕੰਨ ਸੁੱਜ ਕੇ ਦੁਗਣੇ ਆਕਾਰ ਦੇ ਗਏ ਸਨ। ਉਸ ਦੇ ਕੰੰਨ ਪੀਕ ਨਾਲ ਭਰ ਗਏ ਸਨ। ਪੇਰਿਸ ਨੇ ਦੱਸਿਆ ਕਿ ਉਸ ਦੇ ਸਾਥੀਆਂ ਨੇ ਵੀ ਉਸ ਕੰਨ ਵਿਚੋਂ ਪੀਕ ਨਿਕਲਦੀ ਦੇਖੀ ਸੀ। ਕੁਝ ਦੀ ਸਮੇਂ ਵਿਚ ਉਸ ਦੇ ਜ਼ਖਮਾਂ ਵਿਚੋਂ ਖੂਨ ਨਿਕਲਣ ਲੱਗਾ ਸੀ। ਹੌਲੀ-ਹੌਲੀ ਇਹ ਇਨਫੈਕਸ਼ਨ ਉਸ ਦੇ ਗਲੇ ਤੱਕ ਪਹੁੰਚ ਗਈ ।
ਗਵਾ ਬੈਠਦੀ ਆਪਣੇ ਕੰਨ
ਇਸ ਸਥਿਤੀ ਵਿਚ ਪਹੁੰਚਣ ਮਗਰੋਂ ਪੇਰਿਸ ਨੇ ਡਾਕਟਰ ਕੋਲ ਜਾਣ ਦਾ ਫੈਸਲਾ ਲਿਆ। ਡਾਕਟਰਾਂ ਨੇ ਜਦੋਂ ਉਸਦੇ ਕੰਨਾਂ ਦੀ ਹਾਲਤ ਦੇਖੀ ਤਾਂ ਹੈਰਾਨ ਰਹਿ ਗਏ। ਉਨ੍ਹਾਂ ਨੇ ਪੇਰਿਸ ਨੂੰ ਐਮਰਜੈਂਸੀ ਵਿਚ ਦਾਖਲ ਕੀਤਾ ਅਤੇ ਅਗਲੇ ਤਿੰਨ ਦਿਨ ਤੱਕ ਉਸਦਾ ਇਲਾਜ ਕੀਤਾ। ਹੁਣ ਹੌਲੀ-ਹੌਲੀ ਪੇਰਿਸ ਠੀਕ ਹੋ ਰਹੀ ਹੈ।
ਲੋਕਾਂ ਨੂੰ ਕਰ ਰਹੀ ਜਾਗਰੂਕ
ਪੇਰਿਸ ਨੇ ਆਪਣੀ ਕਹਾਣੀ ਲੋਕਾਂ ਨਾਲ ਸ਼ੇਅਰ ਕੀਤੀ ਹੈ। ਉਸ ਨੇ ਦੱਸਿਆ ਕਿ ਜੇ ਤੁਸੀਂ ਆਪਣਾ ਕੰਨ ਛਿਦਵਾ ਰਹੇ ਹੋ ਤਾਂ ਜ਼ਰੀ ਜਿਹੀ ਲਾਪਰਵਾਹੀ ਤੁਹਾਨੂੰ ਭਾਰੀ ਪੈ ਸਕਦੀ ਹੈ।