• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਭਾਰਤ, ਨੇਪਾਲ ਤੇ ਬੰਗਲਾਦੇਸ਼ 'ਚ ਹੜ੍ਹ ਕਾਰਨ ਇਕ ਕਰੋੜ 60 ਲੱਖ ਬੱਚੇ ਹੋਏ ਪ੍ਰਭਾਵਿਤ

  

Share
  ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਦੀ ਇਕ ਏਜੰਸੀ ਨੇ ਕਿਹਾ ਹੈ ਕਿ ਭਾਰਤ, ਬੰਗਲਾਦੇਸ਼ ਅਤੇ ਨੇਪਾਲ ਵਿਚ ਲਗਭਗ 1 ਕਰੋੜ 60 ਲੱਖ ਬੱਚਿਆਂ ਨੂੰ ਉੱਥੇ ਆਏ ਵਿਨਾਸ਼ਕਾਰੀ ਹੜ੍ਹ ਕਾਰਨ ਪ੍ਰਭਾਵਿਤ ਹੋਏ ਹਨ। ਦੱਖਣੀ ਏਸ਼ੀਆ ਲਈ ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਦੀ ਖੇਤਰੀ ਡਾਇਰੈਕਟਰ ਜੀਨ ਗੋਗ ਨੇ ਕਿਹਾ, ''ਇਨ੍ਹਾਂ ਵਿਨਾਸ਼ਕਾਰੀ ਹੜ੍ਹਾਂ ਕਾਰਨ ਲੱਖਾਂ ਬੱਚਿਆਂ ਦੀ ਜਾਨ ਚੱਲੀ ਜਾਂਦੀ ਹੈ।'' ਉਨ੍ਹਾਂ ਕਿਹਾ ਕਿ ਬੱਚੇ ਆਪਣੇ ਘਰਾਂ, ਸਕੂਲਾਂ ਅਤੇ ਇੱਥੋਂ ਤੱਕ ਕਿ ਆਪਣੇ ਦੋਸਤਾਂ ਨੂੰ ਵੀ ਗੁਆ ਦਿੰਦੇ ਹਨ। ਇਹ ਸਥਿਤੀ ਹੋਰ ਵੀ ਖਤਰਨਾਕ ਹੋ ਜਾਂਦੀ ਹੈ, ਜਦੋਂ ਮੀਂਹ ਪੈਣਾ ਜਾਰੀ ਰਹਿੰਦਾ ਹੈ ਅਤੇ ਹੜ੍ਹ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ।
ਨੇਪਾਲ, ਭਾਰਤ ਅਤੇ ਬੰਗਲਾਦੇਸ਼ 'ਚ ਕਈ ਹਫਤੇ ਤੱਕ ਪੈਣ ਵਾਲਾ ਭਾਰੀ ਮੀਂਹ ਅਤੇ ਵਿਨਾਸ਼ਕਾਰੀ ਹੜ੍ਹ ਨਾਲ ਲੱਖਾਂ ਬੱਚਿਆਂ ਅਤੇ ਪਰਿਵਾਰਾਂ ਦਾ ਜੀਵਨ ਤਹਿਸ-ਨਹਿਸ ਹੋ ਜਾਂਦਾ ਹੈ। ਯੂਨੀਸੇਫ ਦਾ ਅਨੁਮਾਨ ਹੈ ਕਿ ਲਗਭਗ ਇਕ ਕਰੋੜ 60 ਲੱਖ ਬੱਚਿਆਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਤੁਰੰਤ ਜੀਵਨ ਰੱਖਿਅਕ ਮਦਦ ਦੀ ਲੋੜ ਹੈ। ਅਗਸਤ 'ਚ ਘੱਟੋ-ਘੱਟ 1,288 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ ਕਿ ਸੜਕਾਂ, ਪੁੱਲਾਂ, ਰੇਲਵੇ ਸਟੇਸ਼ਨ ਅਤੇ ਹਵਾਈ ਅੱਡਿਆਂ ਦੇ ਨੁਕਸਾਨੇ ਜਾਣ ਕਾਰਨ ਜਨਤਾ ਨਾਲ ਸੰਪਰਕ ਟੁੱਟ ਗਿਆ ਹੈ। ਬੱਚਿਆਂ ਲਈ ਸਾਫ ਪਾਣੀ, ਬੀਮਾਰੀ ਦੇ ਫੈਲਣ ਤੋਂ ਰੋਕਣ ਲਈ ਜ਼ਰੂਰੀ ਸਾਮਾਨ ਅਤੇ ਹੜ੍ਹ ਤੋਂ ਬਾਅਦ ਬੱਚਿਆਂ ਨੂੰ ਜਿਨ੍ਹਾਂ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ, ਉੱਥੇ ਉਨ੍ਹਾਂ ਦੇ ਖੇਡਣ ਲਈ ਸੁਰੱਖਿਅਤ ਥਾਂ ਤੁਰੰਤ ਉਪਲੱਬਧ ਕਰਵਾਏ ਜਾਣ ਦੀ ਲੋੜ ਹੈ।
ਭਾਰਤ ਵਿਚ ਹੜ੍ਹ ਕਾਰਨ ਦੇਸ਼ ਦੇ ਉੱਤਰੀ ਹਿੱਸੇ ਦੇ 4 ਸੂਬੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਅਤੇ ਇਨ੍ਹਾਂ 'ਚ ਲਗਭਗ ਇਕ ਕਰੋੜ 20 ਲੱਖ ਬੱਚਿਆਂ ਸਮੇਤ 3 ਕਰੋੜ 10 ਲੱਖ ਲੋਕ ਪ੍ਰਭਾਵਿਤ ਹੋਏ ਹਨ। ਇਨ੍ਹਾਂ ਵਿਚ 805,183 ਮਕਾਨ ਨੁਕਸਾਨੇ ਗਏ ਅਤੇ 15,455 ਸਕੂਲ ਨੁਕਸਾਨੇ ਗਏ। ਇਸ ਨਾਲ ਤਕਰੀਬਨ 10 ਲੱਖ ਵਿਦਿਆਰਥੀਆਂ ਦੀ ਸਿੱਖਿਆ 'ਚ ਵੱਡੀ ਰੁਕਾਵਟ ਪੈਦਾ ਹੋਈ ਹੈ। ਮੁੰਬਈ ਵਿਚ ਭਾਰੀ ਮੀਂਹ ਦੇ ਡੁੱਬਣ ਕਾਰਨ 5 ਲੋਕਾਂ ਦੀ ਮੌਤ ਹੋਈ ਅਤੇ ਮਕਾਨ ਢਹਿਣ ਕਾਰਨ 2 ਬੱਚਿਆਂ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਬੰਗਲਾਦੇਸ਼ 'ਚ ਹੜ੍ਹ ਕਾਰਨ 80 ਲੱਖ ਤੋਂ ਵਧ ਲੋਕ ਪ੍ਰਭਾਵਿਤ ਹੋਏ, ਜਿਨ੍ਹਾਂ ਵਿਚ 30 ਲੱਖ ਬੱਚੇ ਸ਼ਾਮਲ ਹਨ। ਇਸੇ ਤਰ੍ਹਾਂ ਨੇਪਾਲ 'ਚ 17 ਲੱਖ ਲੋਕ ਹੜ੍ਹ ਕਾਰਨ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿਚ 80 ਹਜ਼ਾਰ ਬੱਚੇ ਸ਼ਾਮਲ ਹਨ।