• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਭਾਰਤ ਦੇ ਇਲਾਵਾ ਇਨ੍ਹਾਂ ਦੇਸ਼ਾਂ ਵਿਚ ਹਨ ਔਰਤ ਰੱਖਿਆ ਮੰਤਰੀ ਦੇ ਅਹੁਦੇ 'ਤੇ

  

Share
  ਸਿਡਨੀ/ਰੋਮ— ਭਾਰਤ ਦੇ ਕੇਂਦਰੀ ਮੰਤਰੀ ਮੰਡਲ ਵਿਚ ਐਤਵਾਰ ਨੂੰ ਵੱਡਾ ਫੇਰਬਦਲ ਹੋਇਆ ਹੈ। ਕੁਝ ਨਵੇਂ ਚਿਹਰੇ ਸਾਹਮਣੇ ਆਏ ਹਨ। ਇਨ੍ਹਾਂ ਚਿਹਰਿਆਂ ਵਿਚ ਸੀਤਾਰਮਣ ਨੂੰ ਰੱਖਿਆ ਮੰਤਰਾਲੇ ਦਿੱਤਾ ਗਿਆ ਹੈ। ਦੇਸ਼ ਦੀ ਰਾਜਨੀਤੀ ਵਿਚ ਦੂਜੀ ਵਾਰੀ ਅਜਿਹਾ ਹੋਇਆ ਹੈ ਕਿ ਜਦੋਂ ਕਿਸੇ ਔਰਤ ਨੂੰ ਰੱਖਿਆ ਮੰਤਰਾਲੇ ਦਿੱਤਾ ਗਿਆ ਹੈ। ਭਾਰਤ ਦੇ ਇਲਾਵਾ ਵਿਦੇਸ਼ਾਂ ਵਿਚ ਔਰਤਾਂ ਨੂੰ ਇਹ ਅਹੁਦਾ ਦਿੱਤਾ ਗਿਆ ਹੈ।
1. ਭਾਰਤ ਦੀ ਤਰ੍ਹਾਂ ਆਸਟ੍ਰੇਲੀਆ ਦੀ ਰੱਖਿਆ ਮੰਤਰੀ ਵੀ ਇਕ ਔਰਤ ਹੈ। ਮਰਾਇਸ ਪਾਇਨੇ ਨੂੰ 21 ਸਤੰਬਰ 2015 ਨੂੰ ਰੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਉਹ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾ ਰਹੀ ਹੈ। ਉਹ ਲਿਬਰਲ ਪਾਰਟੀ ਦੀ ਸੈਨੇਟਰ ਵੀ ਹੈ।
2. ਸਪੇਨ ਦੀ ਰੱਖਿਆ ਮੰਤਰੀ ਮਾਰਿਆ ਦੀ ਕੌਸਪੇਡਲ ਵੀ ਆਪਣਾ ਕੰਮ ਚੰਗੀ ਤਰ੍ਹਾਂ ਕਰ ਰਹੀ ਹੈ। ਉਹ ਪੀਪਲਸ ਪਾਰਟੀ ਦੀ ਸੈਕਟਰੀ ਜਨਰਲ ਵੀ ਹੈ। 3 ਨਵੰਬਰ 2016 ਨੂੰ ਉਨ੍ਹਾਂ ਨੇ ਸਪੇਨ ਦੀ ਰੱਖਿਆ ਮੰਤਰੀ ਦੀ ਜ਼ਿੰਮੇਵਾਰੀ ਸੰਭਾਲੀ ਸੀ।
3. ਇਟਲੀ ਦੀ ਨੇਤਾ ਰੋਬਟਰਾ ਪਿਨੋਟੀ ਵੀ ਇਕ ਸਫਲ ਔਰਤ ਰੱਖਿਆ ਮੰਤਰੀ ਰਹੀ ਹੈ। ਆਧੁਨਿਕ ਸਾਹਿਤ ਵਿਚ ਡਿਗਰੀ ਲੈਣ ਮਗਰੋਂ ਰੋਬਟਰਾ ਨੇ ਇਟਲੀ ਦੇ ਹਾਈ ਸਕੂਲ ਵਿਚ ਪੜ੍ਹਾਉਣਾ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਆਪਣੇ ਰਾਜਨੀਤਕ ਜੀਵਨ ਦੀ ਸ਼ੁਰੂਆਤ 1980 ਦੇ ਅਖੀਰ ਵਿਚ ਇਟੈਲੀਅਨ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਕਾਊਂਸਲਰ ਦੇ ਤੌਰ 'ਤੇ ਕੀਤੀ ਸੀ। ਉਨ੍ਹਾਂ ਨੇ 21 ਫਰਵਰੀ 2014 ਨੂੰ ਰੱਖਿਆ ਮੰਤਰੀ ਦਾ ਅਹੁਦਾ ਸੰਭਾਲਿਆ ਸੀ।
4. ਫਲੋਰੇਂਸ਼ ਪਾਰਲੇ ਫਰਾਂਸ ਦੀ ਪ੍ਰਸਿੱਧ ਨੇਤਾ ਹੈ ਅਤੇ ਆਰਮਡ ਸਰਵਿਸ ਦੀ ਮੰਤਰੀ ਹੈ। ਸਾਲ 2000 ਤੋਂ 2002 ਵਿਚ ਪਾਰਲੇ ਜੂਨੀਅਰ ਬਜਟ ਮੰਤਰੀ ਵੀ ਸੀ। ਉਨ੍ਹਾਂ ਨੇ ਏਅਰ ਫਰਾਂਸ ਵਿਚ ਡਿਪਟੀ ਜਨਰਲ ਡਾਇਰੈਕਟਰ ਦੇ ਅਹੁਦੇ 'ਤੇ ਕੰਮ ਕੀਤਾ ਹੈ। ਉਨ੍ਹਾਂ ਨੂੰ 21 ਜੂਨ 2017 ਨੂੰ ਆਰਮਡ ਸਰਵਿਸ ਦਾ ਮੰਤਰੀ ਬਣਾਇਆ ਗਿਆ।