• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਹੁਣ ਇਸ ਦੇਸ਼ 'ਚ ਰਾਸ਼ਟਰੀ ਗੀਤ ਦੇ ਅਨਾਦਰ 'ਤੇ ਹੋਵੇਗੀ 15 ਸਾਲ ਦੀ ਸਜ਼ਾ

  

Share
  ਬੀਜਿੰਗ— ਚੀਨ 'ਚ ਅਗਲੇ ਮਹੀਨੇ 'ਤੋਂ ਰਾਸ਼ਟਰੀ ਗੀਤ ਦੇ ਅਨਾਦਰ 'ਤੇ ਹੁਣ 15 ਸਾਲ ਦੀ ਸਜ਼ਾ ਹੋਵੇਗੀ। ਅਸਲ 'ਚ ਚੀਨੀ ਸੰਸਦ 'ਚ ਇਸ ਦੀ ਦੁਰਵਰਤੋਂ ਦੇ ਖਿਲਾਫ ਇਕ ਸਖਤ ਕਾਨੂੰਨ ਪਾਸ ਕੀਤਾ ਗਿਆ ਹੈ। ਚੀਨ ਦੀ ਸਰਕਾਰੀ ਪੱਤਰਕਾਰ ਏਜੰਸੀ ਦੀ ਖਬਰ ਮੁਤਾਬਕ ਚੀਨ ਨੇ ਰਾਸ਼ਟਰੀ ਗੀਤ 'ਮਾਰਚ ਆਫ ਦ ਵਾਲਯੁੰਟਰਸ' ਦਾ ਸਿਰਫ ਨੈਸ਼ਨਲ ਪੀਪਲਜ਼ ਕਾਂਗਰਸ ਦੇ ਸੈਸ਼ਨ ਦੀ ਸ਼ੁਰੂਆਤ ਤੇ ਸਮਾਪਤੀ ਦੇ ਮੌਕਿਆਂ ਸਮੇਤ ਰਸਮੀ ਸਿਆਸਤ ਸਭਾਵਾਂ ਤੇ ਡਿਪਲੋਮੈਟਿਕ ਮੌਕਿਆਂ ਸਮੇਤ ਹੋਰ ਵੱਡੇ ਅਧਿਕਾਰਿਤ ਪ੍ਰੋਗਰਾਮਾਂ 'ਚ ਇਸਤੇਮਾਲ ਦੀ ਆਗਿਆ ਹੋਵੇਗੀ।
ਖਬਰ ਮੁਤਾਬਕ ਨਿੱਜੀ ਮੌਕਿਆਂ, ਵਪਾਰਕ ਅਦਾਰਿਆਂ ਤੇ ਜਨਤਕ ਥਾਵਾਂ ਤੇ ਆਧਾਰਿਤ ਸੰਗੀਤ ਦੇ ਤੌਰ 'ਤੇ ਰਾਸ਼ਟਰੀ ਗੀਤ ਦੀ ਵਰਤੋਂ ਗੈਰ ਕਾਨੂੰਨੀ ਹੋਵੇਗੀ। ਇਹ ਕਾਨੂੰਨ 1 ਅਕਤੂਬਰ ਤੋਂ ਲਾਗੂ ਹੋਵੇਗਾ। ਇਸ ਦਾ ਉਲੰਘਣ ਕਰਨ ਵਾਲਿਆਂ ਨੂੰ 15 ਸਾਲ ਦੀ ਕੈਦ ਦੀ ਸਜ਼ਾ ਹੋਵੇਗੀ।