• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਡੋਕਲਾਮ ਤਣਾਅ ਨੇ ਟਰੰਪ ਪ੍ਰਸ਼ਾਸਨ ਨੂੰ ਦੁਚਿੱਤੀ 'ਚ ਪਾਇਆ

  

Share
  ਵਾਸ਼ਿੰਗਟਨ— ਇਕ ਅਮਰੀਕੀ ਮਾਹਰ ਦਾ ਕਹਿਣਾ ਹੈ ਕਿ ਭਾਰਤ ਅਤੇ ਚੀਨ ਦਰਮਿਆਨ ਡੋਕਲਾਮ ਵਿਵਾਦ ਨੇ ਟਰੰਪ ਪ੍ਰਸ਼ਾਸਨ ਨੂੰ ਅਸਹਿਜ ਸਥਿਤੀ 'ਚ ਪਾ ਦਿੱਤਾ ਹੈ ਅਤੇ ਉਹ ਇਸ 'ਚ ਖੁਦ ਨੂੰ ਉਲਝਾਉਣਾ ਨਹੀਂ ਚਾਹੁੰਦੇ, ਖਾਸ ਕਰਕੇ ਅਜਿਹੇ ਸਮੇਂ ਜਦੋਂ ਉਹ ਉੱਤਰ ਕੋਰੀਆ ਨਾਲ ਨਜਿੱਠਣ ਲਈ ਬੀਜਿੰਗ ਦੀ ਮਦਦ ਮੰਗ ਰਿਹਾ ਹੈ। ਭਾਰਤ ਅਤੇ ਚੀਨ ਨੇ ਡੋਕਲਾਮ ਤੋਂ ਆਪਣੇ ਫੌਜੀ ਵਾਪਸ ਬੁਲਾ ਕੇ 73 ਦਿਨ ਤੋਂ ਚੱਲ ਰਹੇ ਤਣਾਅ ਨੂੰ ਖਤਮ ਕੀਤਾ। ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬ੍ਰਿਕਸ ਸੰਮੇਲਨ 'ਚ ਹਿੱਸਾ ਲੈਣ ਚੀਨ ਜਾਣ ਤੋਂ ਕੁਝ ਦਿਨ ਪਹਿਲਾਂ ਹੋਇਆ। 'ਦਿ ਹੈਰੀਜੇਟ ਫਾਊਂਡੇਸ਼ਨ' ਵਿਚ ਦੱਖਣੀ ਏਸ਼ੀਆ ਦੇ ਰਿਸਰਚ ਫੈਲੇ ਜੇਫ ਸਮਿਥ ਨੇ ਕਿਹਾ ਕਿ ਡੋਕਲਾਮ ਸੰਕਟ ਨਾਲ ਟਰੰਪ ਪ੍ਰਸ਼ਾਸਨ ਅਸਹਿਜ ਸਥਿਤੀ 'ਚ ਪੈ ਗਿਆ। ਉਨ੍ਹਾਂ ਨੇ ਕਿਹਾ ਕਿ ਇਹ ਅਜਿਹਾ ਵਿਵਾਦ ਨਹੀਂ ਹੈ ਜਿਸ 'ਚ ਉਹ ਉਲਝਣ ਲਈ ਇੱਛੁਕ ਹੋਣ, ਖਾਸ ਕਰਕੇ ਅਜਿਹੇ ਸਮੇਂ ਜਦੋਂ ਉਹ ਉੱਤਰ ਕੋਰੀਆ 'ਚ ਵੱਧਦੀ ਸਮੱਸਿਆ ਨਾਲ ਨਜਿੱਠ ਰਹੇ ਹਨ ਅਤੇ ਇਸ ਮਾਮਲੇ 'ਚ ਚੀਨ ਦੀ ਮਦਦ ਮੰਗ ਰਹੇ ਹਨ। ਸਮਿਥ ਨੇ ਕਿਹਾ ਕਿ ਜੇਕਰ ਤੁਸੀਂ ਵਿਵਾਦ 'ਤੇ ਟਰੰਪ ਪ੍ਰਸ਼ਾਸਨ ਦੀਆਂ ਟਿੱਪਣੀਆਂ ਦਾ ਸਿੱਟਾ ਕੱਢਣ ਤਾਂ ਉਹ ਜਾਪਾਨ ਵਾਂਗ ਭਾਰਤ ਦੀ ਸਥਿਤੀ ਦੇ ਵਸਤੂ ਸਮਰਥਕ ਹਨ। ਤਣਾਅ ਦੌਰਾਨ ਵਿਦੇਸ਼ ਵਿਭਾਗ ਦੇ ਬੁਲਾਰੇ ਹੀਥਰ ਨੌਅਰਟ ਨੇ ਕਿਹਾ ਕਿ ਸੀ ਕਿ ਅਮਰੀਕਾ ਸਥਿਤੀ 'ਤੇ ਨੇੜੇ ਤੋਂ ਨਜ਼ਰ ਰੱਖ ਰਹੇ ਹਨ ਅਤੇ ਉਹ ਦੋਹਾਂ ਧਿਰਾਂ ਨਾਲ ਇਕੱਠੇ ਬੈਠਣ ਅਤੇ ਇਸ ਬਾਰੇ ਗੱਲ ਕਰਨ ਲਈ ਉਤਸ਼ਾਹਿਤ ਕਰਦਾ ਹੈ।