• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਅਮਰੀਕਾ ਨੇ ਲੜਾਈ ਛੇੜੀ ਤਾਂ ਦੇਵਾਂਗੇ ਕਰਾਰਾ ਜਵਾਬ : ਰੂਸ

  

Share
  ਮਾਸਕੋ — ਰੂਸ ਨੇ ਸਾਫ ਕਰ ਦਿੱਤਾ ਹੈ ਕਿ ਅਮਰੀਕਾ ਨੇ ਜੇਕਰ ਕੂਟਨੀਤਕ ਲੜਾਈ ਛੇੜੀ ਤਾਂ ਉਹ ਵੀ ਉਸ ਨੂੰ ਕਰਾਰਾ ਜਵਾਬ ਦੇਵੇਗਾ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਾਰੋਵ ਦਾ ਇਹ ਬਿਆਨ ਟਰੰਪ ਪ੍ਰਸ਼ਾਸਨ ਦੇ ਉਸ ਫੈਸਲੇ ਤੋਂ ਬਾਅਦ ਆਇਆ ਹੈ ਜਿਸ ਮੁਤਾਬਕ ਸੈਨ ਫ੍ਰਾਂਸਿਸਕੋ ਸਥਿਤ ਰੂਸੀ ਦੂਤਾਵਾਸ ਅਤੇ ਵਾਸ਼ਿੰਗਟਨ ਅਤੇ ਨਿਊਯਾਰਕ ਸਥਿਤ 2 ਦਫਤਰਾਂ ਨੂੰ ਬੰਦ ਕੀਤਾ ਜਾਣਾ ਹੈ। ਅਮਰੀਕਾ ਨੇ ਇਸ ਫੈਸਲੇ ਨੂੰ ਸਥਾਪਤ ਕਰਨ ਲਈ ਰੂਸੀ ਅਧਿਕਾਰੀਆਂ ਨੂੰ ਸਿਰਫ 48 ਘੰਟੇ ਦਾ ਸਮਾਂ ਦਿੱਤਾ ਹੈ।

ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਲਾਵਾਰੋਵ ਨੇ ਸੰਕੇਤ ਦਿੱਤਾ ਕਿ ਰੂਸ ਮਾਸਕੋ ਸਥਿਤ ਅਮਰੀਕੀ ਦੂਤਾਵਾਸ 'ਚ ਕਰਮੀਆਂ ਦੀ ਗਿਣਤੀ ਘੱਟ ਕਰਨ ਦੇ ਨਿਰਦੇਸ਼ ਦੇਣ 'ਤੇ ਵਿਚਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਅਮਰੀਕੀ ਪਾਬੰਦੀਆਂ ਦੇ ਜਵਾਬ 'ਚ ਰੂਸੀ ਸਰਕਾਰ ਨੇ ਆਪਣੇ ਦੇਸ਼ 'ਚ ਮੌਜੂਦ ਅਮਰੀਕੀ ਡਿਪਲੋਮੈਟਾਂ ਦੀ ਗਿਣਤੀ ਘੱਟ ਕੀਤੀ ਸੀ।
ਇਹ ਗਿਣਤੀ 755 ਤੱਕ ਸੀਮਿਤ ਕਰਨ ਲਈ ਕਿਹਾ ਗਿਆ ਸੀ। ਸਭ ਤੋਂ ਪਹਿਲਾਂ ਅਮਰੀਕੀ ਚੋਣਾਂ 'ਚ ਰੂਸੀ ਦਖਲਅੰਦਾਜ਼ੀ ਦੇ ਸੰਕੇਤ ਤੋਂ ਬਾਅਦ ਰਾਸ਼ਟਰਪਤੀ ਦੇ ਤੌਰ 'ਤੇ ਬਰਾਕ ਓਬਾਮਾ ਦੇ ਕਾਰਜਕਾਲ ਦੇ ਆਖਰੀ ਦਿਨਾਂ 'ਚ ਕਈ ਰੂਸੀ ਡਿਪਲੋਮੈਟਾਂ ਨੂੰ ਦੇਸ਼ 'ਚੋਂ ਬਰਖਾਸਤ ਕੀਤਾ ਗਿਆ ਸੀ। ਉਦੋਂ ਤੋਂ ਦੋਹਾਂ ਦੇਸ਼ਾਂ 'ਚ ਇਕ-ਦੂਜੇ ਦੇ ਡਿਪਲੋਮੈਟਾਂ ਖਿਲਾਫ ਕਾਰਵਾਈ ਦਾ ਦੌਰ ਚੱਲ ਰਿਹਾ ਹੈ।