• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਹੈਮਿਲਟਨ ਪੁੱਜੇ ਹਰਜੀਤ ਸੱਜਣ, ਕਿਹਾ— ਅੱਜ ਦਾ ਦਿਨ ਹੈ ਮਹਾਨ

  

Share
  ਹੈਮਿਲਟਨ— ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਸੋਮਵਾਰ ਨੂੰ ਹੈਮਿਲਟਨ ਦਾ ਦੌਰਾ ਕੀਤਾ। ਇੱਥੇ ਉਨ੍ਹਾਂ ਨੇ ਹੈਮਿਲਟਨ ਦੇ ਸਥਾਨਕ ਐੱਮ. ਪੀਜ਼ ਫਿਲੋਮਨਾ ਟਾਸੀ ਅਤੇ ਬੌਬ ਬਰੈਟਿਨ ਅਤੇ ਇਸ ਦੇ ਨਾਲ ਹੀ ਹੈਮਿਲਟਨ ਦੇ ਮੇਅਰ ਫਰੇਡ ਈਸੇਨਬਰਗਰ ਨਾਲ ਮੁਲਾਕਾਤ ਕੀਤੀ। ਸੱਜਣ ਨੇ ਇਸ ਮੁਲਾਕਾਤ ਦੌਰਾਨ ਕਿਹਾ ਕਿ ਅੱਜ ਦਾ ਦਿਨ ਹੈਮਿਲਟਨ 'ਚ ਉਨ੍ਹਾਂ ਲਈ ਸਭ ਤੋਂ ਮਹਾਨ ਦਿਨ ਹੈ।
ਸੱਜਣ ਨੇ ਕੈਨੇਡੀਅਨ ਆਰਮ ਫੋਰਸਿਜ਼ ਮੈਂਬਰਾਂ, ਭਾਈਚਾਰੇ ਦੇ ਮੈਂਬਰਾਂ ਅਤੇ ਸਥਾਨਕ ਕਾਰੋਬਾਰ ਦੇ ਮਾਲਕਾਂ ਨਾਲ ਬੈਠਕ ਕੀਤੀ। ਸੱਜਣ ਨੇ ਕਾਰੋਬਾਰੀਆਂ ਦਾ ਖਾਸ ਤੌਰ 'ਤੇ ਧੰਨਵਾਦ ਕੀਤਾ, ਜਿਨ੍ਹਾਂ 'ਚ ਸਟੀਵਟਾਊਨ ਗੈਰਜ ਕੰਪਨੀ, ਗੇਟ ਆਫ ਇੰਡੀਆ ਰੈਸਟੋਰੈਂਟ, ਹੈਮਿਲਟਨ, ਦਿ ਹੈਮਿਲਟਨ ਸਟੋਰ ਅਤੇ ਸੈਂਟਰ 3 ਸ਼ਾਮਲ ਸਨ। ਦੱਸਣਯੋਗ ਹੈ ਕਿ ਸੱਜਣ ਐਤਵਾਰ ਅਤੇ ਸੋਮਵਾਰ ਦੋ ਦਿਨਾਂ ਹੈਮਿਲਟਨ ਦੌਰੇ 'ਤੇ ਗਏ ਹਨ। ਐਤਵਾਰ ਨੂੰ ਉਹ ਹੈਮਿਲਟਨ ਦੇ ਅਫਗਾਨਿਸਤਾਨ ਯੁੱਧ ਸਮਾਰਕ ਗਏ, ਜਿੱਥੇ ਉਨ੍ਹਾਂ ਨੇ ਸਮਾਰਕ 'ਤੇ ਫੁੱਲ ਭੇਟ ਕੀਤੇ।