• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

'ਇਸਲਾਮੀ ਅੱਤਵਾਦ' ਨਾਲ ਲੜਨਾ ਮੇਰੀ ਪ੍ਰਮੁੱਖ ਤਰਜੀਹ : ਮੈਕਰੋਨ

  

Share
  ਪੈਰਿਸ— ਰਾਸ਼ਟਰਪਤੀ ਐਮਿਉਨਲ ਮੈਕਰੋਨ ਨੇ ਮੰਗਲਵਾਰ ਨੂੰ ਵਿਦੇਸ਼ ਨੀਤੀ ਨਾਲ ਸੰਬੰਧਿਤ ਆਪਣੇ ਇਕ ਮਹੱਤਵਪੂਰਣ ਭਾਸ਼ਣ ਵਿਚ ਕਿਹਾ ਕਿ ''ਇਸਲਾਮੀ ਅੱਤਵਾਦ'' ਨਾਲ ਲੜਨਾ ਫਰਾਂਸ ਦੀ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਨੇ ਪੈਰਿਸ ਵਿਚ ਜਮਾਂ ਹੋਏ ਕਰੀਬ 200 ਫ੍ਰਾਂਸੀਸੀ ਰਾਜਦੂਤਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ,''ਆਪਣੇ ਨਾਗਰਿਕਾਂ ਨੂੰ ਸੁਰੱਖਿਆ ਮੁਹੱਈਆ ਕਰਾਉਣ ਦਾ ਮਤਲਬ ਹੈ ਕਿ ਇਸਲਾਮੀ ਅੱਤਵਾਦ ਵਿਰੁੱਧ ਲੜਨਾ ਸਾਡੀ ਪਹਿਲੀ ਤਰਜੀਹ ਹੈ।'' ਸਾਲ 2015 ਦੀ ਸ਼ੁਰੂਆਤ ਤੋਂ ਫਰਾਂਸ ਵਿਚ ਕਈ ਅੱਤਵਾਦੀ ਹਮਲੇ ਹੋਏ ਹਨ, ਜਿਨ੍ਹਾਂ ਵਿਚ 230 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ ਅਤੇ ਫਰਾਂਸ ਪੱਛਮੀ ਯੂਰਪ ਵਿਚ ਅੱਤਵਾਦਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਬਣ ਗਿਆ ਹੈ। ਉਨ੍ਹਾਂ ਨੇ ਫਰਾਂਸ ਦੇ ਲੋਕਾਂ ਦੀ ਸੁਰੱਖਿਆ ਨੂੰ ਦੇਸ਼ ਦੀਆਂ ਕੂਟਨੀਤਕ ਕੋਸ਼ਿਸ਼ਾਂ ਦਾ ''ਮੂਲ ਉਦੇਸ਼'' ਦੱਸਿਆ। ਮੈਕਰੋਨ ਨੇ ਅੱਤਵਾਦੀ ਸਮੂਹਾਂ ਲਈ ਵਿੱਤ ਪੋਸ਼ਣ ਦੇ ਸਰੋਤ ਰੋਕਣ ਦੇ ਮੁੱਦੇ 'ਤੇ ਇਕ ਸੰਮੇਲਨ ਬੁਲਾਉਣ ਦਾ ਐਲਾਨ ਕੀਤਾ, ਜੋ ਸਾਲ 2018 ਦੀ ਸ਼ੁਰੂਆਤ ਵਿਚ ਪੈਰਿਸ ਵਿਚ ਆਯੋਜਿਤ ਕੀਤਾ ਜਾਵੇਗਾ