• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਚੀਨ 'ਚ ਇੰਟਰਨੈੱਟ ਯੂਜ਼ਰਸ 'ਤੇ ਵਧੀ ਸਖਤੀ, ਜਾਰੀ ਕੀਤੇ ਇਹ ਨਵੇਂ ਨਿਯਮ

  

Share
  ਬੀਜਿੰਗ— ਚੀਨ 'ਚ ਇੰਟਰਨੈੱਟ ਯੂਜ਼ਰਸ 'ਤੇ ਸਖਤੀ ਵਧਦੀ ਜਾ ਰਹੀ ਹੈ। ਇੰਟਰਨੈੱਟ ਦੀ ਵਰਤੋਂ ਨੂੰ ਲੈ ਕੇ ਚੀਨੀ ਅਧਿਕਾਰੀਆਂ ਨੇ ਹੁਣ ਨਵੇਂ ਨਿਯਮ ਜਾਰੀ ਕੀਤੇ ਹਨ। ਚੀਨ ਦਾ ਕਹਿਣਾ ਹੈ ਕਿ ਜੇਕਰ ਕੋਈ ਆਨਲਾਈਨ ਟਿੱਪਣੀਆਂ ਪੋਸਟ ਕਰਨਾ ਚਾਹੁੰਦਾ ਹੈ ਤਾਂ ਆਪਣੇ ਅਸਲੀ ਨਾਂ ਤੋਂ ਰਜਿਸਟ੍ਰੇਸ਼ਨ ਕਰਵਾਏ। ਹਾਲਾਂਕਿ ਉਨ੍ਹਾਂ ਨੂੰ ਸਰਨੇਮ ਇਸਤੇਮਾਲ ਕਰਨ ਦੀ ਛੋਟ ਦਿੱਤੀ ਗਈ ਹੈ।
ਚੀਨੇ ਨੇ ਇਸ ਤਰ੍ਹਾਂ ਦਾ ਕਦਮ ਪਹਿਲੀ ਵਾਰ ਨਹੀਂ ਚੁੱਕਿਆ ਹੈ। ਚੀਨੀ ਅਧਿਕਾਰੀ ਪਿਛਲੇ ਤਿੰਨ ਸਾਲਾਂ ਤੋਂ ਲੋਕਾਂ ਨੂੰ ਅਸਲੀ ਨਾਂ ਤੋਂ ਰਜਿਸਟ੍ਰੇਸ਼ਨ ਕਰਾਉਣ ਨੂੰ ਕਹਿ ਰਹੇ ਹਨ। ਇਸ ਲਈ ਉਨ੍ਹਾਂ ਨੇ ਕਈ ਵਾਰ ਵੱਖ-ਵੱਖ ਪੱਧਰ 'ਤੇ ਇਹ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੇ ਹੱਥ ਸਫਲਤਾ ਨਹੀਂ ਲੱਗੀ। ਇਸ ਵਾਰ ਨਿਯਮਾਂ 'ਚ ਫਰਕ ਇਹ ਹੈ ਕਿ ਇੰਟਰਨੈੱਟ ਕੰਪਨੀਆਂ ਅਤੇ ਸੇਵਾ ਪ੍ਰਦਾਤਾ ਨੂੰ ਯੂਜ਼ਰਸ ਦੀ ਪੂਰੀ ਪਛਾਣ ਯਕੀਨੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਕੰਪਨੀਆਂ ਅਤੇ ਸੇਵਾ ਪ੍ਰਦਾਤਾ ਲਈ ਇਹ ਵੀ ਜ਼ਰੂਰੀ ਕਰ ਦਿੱਤਾ ਗਿਆ ਹੈ ਕਿ ਉਹ ਕਿਸੇ ਪਲੇਟਫਾਰਮ 'ਤੇ ਗਲਤ ਸਮੱਗਰੀ ਦੀ ਸੂਚਨਾ ਵੀ ਸਰਕਾਰ ਨੂੰ ਦੇਣਗੇ।