• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਟਰੰਪ ਦੀ ਟਿੱਪਣੀ ਦੇ ਚਲਦੇ ਪਾਕਿਸਤਾਨ ਨੇ ਅਮਰੀਕਾ ਨਾਲ ਵਾਰਤਾ ਕੀਤੀ ਮੁਲਤਵੀ

  

Share
  ਇਸਲਾਮਾਬਾਦ— ਅੱਤਵਾਦੀਆਂ ਨੂੰ ਸੁਰੱਖਿਅਤ ਟਿਕਾਣੇ ਮੁਹੱਈਆ ਕਰਵਾਉਣ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਇਸਲਾਮਾਬਾਦ ਦੀ ਆਲੋਚਨਾ ਕੀਤੇ ਜਾਣ ਦੇ ਵਿਰੋਧ 'ਚ ਪਾਕਿਸਤਾਨ ਨੇ ਅਮਰੀਕਾ ਦੀ ਅਧਿਕਾਰਤ ਯਾਤਰਾਵਾਂ ਅਤੇ ਉਸ ਦੇ ਨਾਲ ਹੋਣ ਵਾਲੀਆਂ ਵਾਰਤਾਵਾਂ ਨੂੰ ਮੁਲਤਵੀ ਕਰ ਦਿੱਤਾ ਹੈ। ਵਿਦੇਸ਼ ਮੰਤਰੀ ਖਵਾਜ਼ਾ ਆਸਿਫ ਨੇ ਕਲ ਸੈਨੇਟ 'ਚ ਇਸ ਗੱਲ ਦੀ ਜਾਣਕਾਰੀ ਦਿੱਤੀ। ਸੈਨੇਟ ਨੇ ਅਮਰੀਕਾ ਦੇ ਨਾਲ ਆਪਣੇ ਵਿਗੜਦੇ ਰਿਸ਼ਤਿਆਂ 'ਤੇ ਚਰਚਾ ਲਈ ਇਕ ਕਮੇਟੀ ਦਾ ਰੂਪ ਲੈ ਲਿਆ ਸੀ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਆਸਿਫ ਨੇ ਸੈਨੇਟਰਾਂ ਨੂੰ ਕਿਹਾ ਕਿ ਪਾਕਿਸਤਾਨ ਨੇ ਵਿਰੋਧ ਜਤਾਉਣ ਲਈ ਵਾਰਤਾਵਾਂ ਅਤੇ ਦੋ ਪੱਖੀ ਦੌਰੇ ਮੁਲਤਵੀ ਕਰ ਦਿੱਤੇ ਹਨ। ਅਮਰੀਕੀ ਵਿਦੇਸ਼ ਮੰਤਰੀ (ਦੱਖਣੀ ਅਤੇ ਮੱਧ ਏਸ਼ੀਆ) ਏਲਿਸ ਵੇਲਸ ਨੂੰ ਅੱਜ ਇਥੇ ਪਹੁੰਚਣਾ ਸੀ ਜਦੋਂ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੂੰ ਪਿਛਲੇ ਹਫਤੇ ਅਮਰੀਕਾ ਦੀ ਯਾਤਰਾ 'ਤੇ ਜਾਣਾ ਸੀ। ਟਰੰਪ ਵਲੋਂ ਹਾਲ ਹੀ 'ਚ ਦੱਖਣੀ ਏਸ਼ੀਆ 'ਤੇ ਜਾਰੀ ਕੀਤੀ ਗਈ ਨੀਤੀ 'ਤੇ ਆਸਿਫ ਨੇ ਕਿਹਾ ਕਿ ਇਸ 'ਚ ਅਫਗਾਨਿਸਤਾਨ 'ਚ ਭਾਰਤ ਲਈ ਕਿਸੇ ਫੌਜੀ ਭੂਮਿਕਾ ਦੀ ਗੱਲ ਨਹੀਂ ਕਰਦੀ।