• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਤੀਜੀ ਵਾਰ ਪਾਪਾ ਬਣੇ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ

  

Share
  ਪਿਓਂਗਯੰਗ— ਖਬਰ ਮਿਲੀ ਹੈ ਕਿ ਉੱਤਰ ਕੋਰੀਆ ਦੇ ਤਾਨਾਸ਼ਾਹ ਇਕ ਵਾਰ ਫਿਰ ਪਿਤਾ ਬਣ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਕਿਮ ਜੋਂਗ ਉਨ ਦੀ ਪਤਨੀ ਪਿਛਲੇ ਕੁਝ ਦਿਨਾਂ 'ਤੋਂ ਜਨਤਕ ਨਹੀਂ ਹੋਈ ਸੀ। ਨਾਰਥ ਕੋਰੀਆ ਦੀ ਫਸਟ ਲੇਡੀ ਰਿ ਸਾ ਜੂ ਨੇ ਇਸ ਸਾਲ ਫਰਵਰੀ ਮਹੀਨੇ ਇਕ ਬੱਚੇ ਨੂੰ ਜਨਮ ਦਿੱਤਾ ਹੈ। ਉੱਤਰ ਕੋਰੀਆ ਦੀ ਇਕ ਨਿਊਜ਼ ਏਜੰਸੀ ਨੇ ਕਿਹਾ ਹੈ ਕਿ ਸਾਊਥ ਕੋਰੀਆ ਦੀ ਖੂਫੀਆ ਏਜੰਸੀ ਨੇ ਇਥੋਂ ਦੇ ਨੇਤਾਵਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਰਿ ਪਿਛਲੇ ਸਾਲ ਤੋਂ ਜਨਤਕ ਪ੍ਰੋਗਰਾਮਾਂ 'ਚ ਨਹੀਂ ਦਿੱਖ ਰਹੀ ਸੀ, ਜਿਸ ਤੋਂ ਕਿਆਸ ਲਗਾਏ ਜਾ ਰਹੇ ਸਨ ਕਿ ਉਹ ਗਰਭਵਤੀ ਹੈ। ਤਾਨਾਸ਼ਾਹ ਕਿਮ ਜੋਂਗ ਉਨ ਦੇ ਪਿਤਾ ਬਣਨ ਦੀ ਖਬਰ ਉਸ ਵੇਲੇ ਸਾਹਮਣੇ ਆਈ ਜਦੋਂ ਕੋਰੀਆ ਨੇ ਜਪਾਨ ਵੱਲ ਮਿਜ਼ਾਇਲਾਂ ਦਾਗੀਆਂ ਹਨ।

ਸਾਊਥ ਕੋਰੀਆ ਦੀ ਖੂਫੀਆ ਏਜੰਸੀ ਦੇ ਮੁਤਾਬਕ ਰਿ ਨੇ 2009 'ਚ ਕਿਮ ਜੋਂਗ ਨਾਲ ਵਿਆਹ ਕੀਤਾ ਸੀ ਤੇ 2010 'ਚ ਪਹਿਲੇ ਬੱਚੇ ਨੂੰ ਜਨਮ ਦਿੱਤਾ ਸੀ। ਇਸ ਦੇ ਬਾਅਦ ਰਿ ਨੇ 2013 'ਚ ਦੂਜੇ ਬੱਚੇ ਨੂੰ ਜਨਮ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਰਿ ਪਹਿਲੀ ਵਾਰ ਆਪਣੇ ਪਤੀ ਕਿਮ ਜੋਂਗ ਨਾਲ ਉਦੋਂ ਦਿਖੀ, ਜਦੋਂ ਕਿਮ ਜੋਂਗ ਨੇ 2011 'ਚ ਗੱਦੀ ਸੰਭਾਲੀ ਸੀ।

ਜਾਣਕਾਰੀ ਮੁਤਾਬਕ ਕਿਮ ਜੋਂਗ ਦੀ ਦੂਜੀ ਸੰਤਾਨ ਲੜਕੀ ਹੈ, ਜਿਸ ਦਾ ਉਨ੍ਹਾਂ ਨੇ ਨਾਂ ਜੂ ਇਨ ਰੱਖਿਆ ਗਿਆ ਹੈ। ਉੱਤਰ ਕੋਰੀਆ ਦੇ ਲੋਕ ਕਿਮ ਜੋਂਗ ਨੂੰ ਚੰਗੇ ਪਿਤਾ ਦੇ ਰੂਪ 'ਚ ਦੇਖਦੇ ਹਨ। ਲੋਕ ਕਹਿੰਦੇ ਹਨ ਕਿ ਉਨ੍ਹਾਂ ਦੀ ਫੈਮਿਲੀ ਬਹੁਤ ਚੰਗੀ ਹੈ। ਹਾਲਾਂਕਿ ਕਿਮ ਜੋਂਗ ਆਪਣੀ ਨਿਜੀ ਜ਼ਿੰਦਗੀ ਦੇ ਬਾਰੇ ਕਿਸੇ ਨਾਲ ਘੱਟ ਹੀ ਗੱਲ ਕਰਦੇ ਹਨ।