• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਅਮਰੀਕਾ ਵਿੱਚ ਰੈਲੀ ਦੌਰਾਨ ਲੋਕਾਂ ਉੱਤੇ ਕਾਰ ਚੜ੍ਹਾਉਣ ਨਾਲ 3 ਮੌਤਾਂ

  

Share
  

ਵਰਜੀਨੀਆ - ਅਮਰੀਕਾ ਦੇ ਵਰਜੀਨੀਆ ਵਿੱਚ ਗੋਰੇ ਰਾਸ਼ਟਰਵਾਦੀਆਂ ਦੀ ਰੈਲੀ ਅਤੇ ਵਿਰੋਧੀ ਪ੍ਰਦਰਸ਼ਨਕਾਰੀਆਂ ਵਿਚਾਲੇ ਭੜਕੀ ਹਿੰਸਾ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ। ਇਸ ਰੈਲੀ ਵਿੱਚ ਇਕ ਸ਼ਖਸ ਨੇ ਤੇਜ਼ ਰਫਤਾਰ ਨਾਲ ਆਪਣੀ ਕਾਰ ਵਾੜ ਦਿੱਤੀ। ਇਸ ਨਾਲ ਮੌਕੇ ਉੱਤੇ 32 ਸਾਲਾ ਮਹਿਲਾ ਨੇ ਦਮ ਤੋੜ ਦਿੱਤਾ ਜਦ ਕਿ ਦੋ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ। ਰੈਲੀ ਵਿੱਚ ਹੋਈ ਹਿੰਸਾ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਵਿੱਚ ਵਰਜੀਨੀਆ ਪੁਲਸ ਦਾ ਹੈਲੀਕਾਪਟਰ ਦੁਰਘਟਨਾ ਗ੍ਰਸਤ ਹੋ ਕੇ ਦੋ ਪੁਲਸ ਜਵਾਨਾਂ ਦੀ ਮੌਤ ਹੋ ਗਈ। ਇਸ ਰੈਲੀ ਵਿੱਚ ਲੋਕਾਂ ‘ਤੇ ਕਾਰ ਚੜ੍ਹਾਉਣ ਦੇ ਬਾਅਦ ਚਾਲਕ ਨੇ ਪੂਰੀ ਰਫਤਾਰ ‘ਚ ਆਪਣੀ ਗੱਡੀ ਪਿੱਛੇ ਕੀਤੀ। ਪੁਲਸ ਨੇ ਕਾਰ ਚਾਲਕ ਨੂੰ ਗਿ੍ਰਫਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਗੋਰੇ ਰਾਸ਼ਟਰਵਾਦੀਆਂ ਤੇ ਵਿਰੋਧੀ ਪੱਖ ਦੇ ਵਿਚਾਲੇ ਹਿੰਸਾ ਵਿੱਚ ਵੀ ਕੁਝ ਲੋਕ ਜ਼ਖਮੀ ਹੋਏ। ਫੈਰਡਲ ਅਧਿਕਾਰੀਆਂ ਨੇ ਹਿੰਸਾ ਵਿੱਚ ਹੋਈਆਂ ਮੌਤਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਬਾਅਦ ਸਥਾਨਕ ਪ੍ਰਸ਼ਾਸਨ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਵਰਜੀਨੀਆ ਦੇ ਗਵਰਨਰ ਨੇ ਹਿੰਸਾ ਲਈ ਨਵ ਨਾਜੀਵਾਦੀਆਂ ਨੂੰ ਜ਼ਿੰਮੇਵਾਰ ਕਿਹਾ ਹੈ। ਗੋਰੇ ਸੁਪੀਰੀਅਰਿਜ਼ਮ ਦੀ ਗੱਲ ਕਰਨ ਵਾਲੇ ਰਾਸ਼ਟਰਵਾਦੀਆਂ ਦੀ ‘ਯੂਨਾਈਟ ਦ ਰਾਈਟ‘ ਰੈਲੀ ਵਰਜੀਨੀਆ ਤੋਂ 254 ਕਿਲੋਮੀਟਰ ਦੂਰ ਦੇ ਸ਼ਹਿਰ ਚਾਰਲੋਟ੍ਰਸਵਿਲੇ ਵਿੱਚ ਹੋਣੀ ਵਾਲੀ ਸੀ। ਇਥੇ ਇਨ੍ਹਾਂ ਦੇ ਵਿਰੋਧੀ ਗਰੁੱਪ ਵੀ ਜਮ੍ਹਾ ਸਨ, ਜਿਨ੍ਹਾਂ ਨੇ ਹੱਥਾਂ ਵਿੱਚ ਪੱਥਰ ਅਤੇ ਪੇਪਰ ਸਪਰੇਅ ਲੈ ਰੱਖਿਆ ਸੀ। ਰਾਸ਼ਟਰਵਾਦੀ ਅਮਰੀਕੀ ਗ੍ਰਹਿ ਯੁੱਧ ਦੇ ਨਾਇਕ ਰਹੇ ਰਾਬਰਟ ਈ ਲੀ ਦੀ ਮੂਰਤੀ ਨੂੰ ਹਟਾਉਣ ਦੀ ਯੋਜਨਾ ਦਾ ਵਿਰੋਧ ਕਰ ਰਹੇ ਸਨ। ਮੀਡੀਆ ਦੇ ਅਨੁਸਾਰ ਗੋਰੇ ਰਾਸ਼ਟਰਵਾਦੀਆਂ ਨੇ ਆਪਣੇ ਵਿਰੋਧੀਆਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ ‘ਤੇ ਬੋਤਲਾਂ ਸੁੱਟੀਆਂ।